ਹੀਰ ਵਾਰਿਸ ਸ਼ਾਹ

ਕੁੜੀਆਂ ਆਖਿਆ ਛਿੱਲ ਹੈ ਮਿਸ ਭਿੰਨਾ

ਕੁੜੀਆਂ ਆਖਿਆ ਛਿੱਲ ਹੈ ਮਿਸ ਭਿੰਨਾ
ਛੱਡ ਬੈਠਾ ਹੈ ਜੱਗ ਦੇ ਸਭ ਝੇੜੇ

ਸੱਟ ਵੰਝਲੀ ਅਹਿਲ ਫ਼ਕੀਰ ਹੋਇਆ
ਜਿਸ ਰੋਜ਼ ਦੇ ਹੀਰ ਲੈ ਗਏ ਖੜੇ

ਵਿਚ ਬਿੱਲੀਆਂ ਕੂਕਦਾ ਫਿਰੇ ਕਮਲਾ
ਜਿਥੇ ਬਾਘ ਬਘੇਲੇ ਤੇ ਸ਼ੀਂਹ ਬੇੜ੍ਹੇ

ਕੋਈ ਇਸ ਦੇ ਨਾਲ਼ ਨਾ ਗੱਲ ਕਰਦਾ
ਬਾਝ ਮੰਤਰੋਂ ਨਾਗ ਨੂੰ ਕੌਣ ਛਿੜੇ

ਕੁੜੀ ਆਖਿਆ ਜਾਹ ਵਲਾਓ ਉਸ ਨੂੰ
ਕਿਵੇਂ ਘੇਰ ਕੇ ਮਾਂਦਰੀ ਕਰੋ ਨੇੜੇ