ਹੀਰ ਵਾਰਿਸ ਸ਼ਾਹ

ਜੋਗੀ ਹੋ ਲਾਚਾਰ ਜਾਂ ਮਿਹਰ ਕੀਤੀ

ਜੋਗੀ ਹੋ ਲਾਚਾਰ ਜਾਂ ਮਿਹਰ ਕੀਤੀ
ਤਦੋਂ ਚੇਲਿਆਂ ਬੋਲੀਆਂ ਮਾਰੀਆਂ ਨੀ

ਜੀਭਾਂ ਸਾਨ ਚੜ੍ਹਾਈ ਕੇ ਗਰਦ ਹੋਏ
ਜਿਵੇਂ ਤਿੱਖੀਆਂ ਤੇਜ਼ ਕਟਾਰੀਆਂ ਨੀ

ਦੇਖ ਸੋਹਣਾ ਰੰਗ ਜਟੀੜੇ ਦਾ
ਜੋਗ ਦੇਣ ਦੀਆਂ ਕਰਨ ਤਿਆਰੀਆਂ ਨੀ

ਠਰਕ ਮੁੰਡਿਆਂ ਦੇ ਲੱਗੇ ਜੋਗੀਆਂ ਨੂੰ
ਮੱਤਾਂ ਜਿਨ੍ਹਾਂ ਦੀਆਂ ਰੱਬ ਨੇ ਮਾਰੀਆਂ ਨੀ

ਜੋਗ ਦੇਣ ਨਾ ਮੂਲ ਨਿਮਾਣਿਆਂ ਨੂੰ
ਜਿਨ੍ਹਾਂ ਕੀਤੀਆਂ ਮਹੰਤਾਂ ਭਾਰੀਆਂ ਨੀ

ਵਾਰਿਸ ਸ਼ਾਹ ਖ਼ੁਸ਼ਾਮਦ ਏ ਸੋਹਣੀਆਂ ਦੀ
ਗੱਲਾਂ ਹੱਕ ਦੀਆਂ ਨਾ ਨਿਰ ਵਾਰੀਆਂ ਨੀ