ਹੀਰ ਵਾਰਿਸ ਸ਼ਾਹ

ਸਹਿਤੀ ਗਜ ਕੇ ਆਖਦੀ ਛੱਡ ਜੱਟਾ

ਸਹਿਤੀ ਗਜ ਕੇ ਆਖਦੀ ਛੱਡ ਜੱਟਾ
ਖੂਹ ਸਭ ਨਵਾ ਲਿਆਂ ਸਿੱਟਿਆਂ ਨੀ

ਹੋਰ ਸਭ ਜ਼ਾਤਾਂ ਠੱਗ ਖਾਦੀਆਂ ਨੀ
ਪਰ ਏਸ ਵਿਹੜੇ ਵਿਚ ਜੁਟੀਆਂ ਨੀ

ਅਸਾਂ ਇਤਨੀ ਗੱਲ ਮਲੂਮ ਕੀਤੀ
ਇਹ ਜੁਟੀਆਂ ਮੁਲਕ ਦੀਆਂ ਢੱਠੀਆਂ ਨੀ

ਡੂਮਾਂ ਰਾਵਲਾਂ ਕੁੰਤੀਆਂ ਜੁਟੀਆਂ ਦੀਆਂ
ਜੀਭਾਂ ਧੁਰੋਂ ਸ਼ੈਤਾਨ ਨੇ ਚਿੱਟੀਆਂ ਨੀ

ਪਰ ਅਸਾਂ ਭੀ ਜਿਨ੍ਹਾਂ ਨੂੰ ਹੱਥ ਲਾਇਆ
ਉਹ ਬੂਟਿਆਂ ਜੜਾਂ ਥੀਂ ਪੱਟੀਆਂ ਨੀ

ਪੋਲੇ ਢਿੱਡ ਤੇ ਅਕਲ ਦੀ ਮਾਰ ਵਾਰਿਸ
ਛਾਹਾਂ ਪੈਣ ਪਰ ਬੀਹਾਂ ਖੱਟੀਆਂ ਨੀ