ਹੀਰ ਵਾਰਿਸ ਸ਼ਾਹ

ਅਸੀਂ ਸਬਰ ਕਰ ਕੇ ਚੁੱਪ ਹੋ ਬੈਠੇ

ਅਸੀਂ ਸਬਰ ਕਰ ਕੇ ਚੁੱਪ ਹੋ ਬੈਠੇ
ਬਹੁਤ ਔਖੀਆਂ ਇਹ ਫ਼ਕੀਰੀਆਂ ਨੇਂ

ਨਜ਼ਰ ਥੱਲੇ ਕਿਉਂ ਲਿਆ ਵੰਨੀ ਕਣ ਪਾਟੀ
ਜਿਸਦੇ ਹੱਸਦੇ ਨਾਲ਼ ਜ਼ੰਜੀਰੀਆਂ ਨੇਂ

ਜਿਹੜੇ ਦਰਸ਼ਨੀ ਹਨਡਵੀ ਵਾਚ ਬੈਠੇ
ਸਭੇ ਚਿੱਠੀਆਂ ਉਨ੍ਹਾਂ ਨੇ ਚੀਰੀਆਂ ਨੇਂ

ਤੁਸੀਂ ਕਰੋ ਹਯਾ ਕਵਾਰੀਵ ਨੀ
ਅਜੇ ਦੁੱਧ ਦੀਆਂ ਦੰਦੀਆਂ ਖੀਰਿਆਂ ਨੇਂ

ਵਾਂਗ ਬਡੀਆਂ ਕਰੀਂ ਪੱਕ ਚੰਡ ਗੱਲਾਂ
ਮਿੱਥੇ ਚੰਡੀਆਂ ਕੁਆਰ ਦਿਆਂ ਚੀਰੀਆਂ ਨੇਂ

ਕਹੀ ਚੰਦਰੀ ਲੱਗੀ ਹੈਂ ਆਨ ਮਿੱਥੇ
ਅੱਖੀਂ ਭੁੱਖ ਦਿਆਂ ਭੌਣ ਭੰਬੀਰੀਆਂ ਨੇਂ

ਮੈਂ ਤਾਂ ਮਾਰ ਤਲੀਟਿਆਂ ਪੱਟ ਸੱਟਾਂ
ਮੇਰੀ ਉਂਗਲ਼ੀ ਉਂਗਲ਼ੀ ਪੀਰੀਆਂ ਨੇਂ

ਵਾਰਿਸ ਸ਼ਾਹ ਫ਼ੌਜਦਾਰ ਦੇ ਮਾਰਨੇ ਨੂੰ
ਸੀਨਾਂ ਮਾਰੀਆਂ ਵੇਖ ਕਸ਼ਮੀਰੀਆਂ ਨੇਂ