ਹੀਰ ਵਾਰਿਸ ਸ਼ਾਹ

ਸੈਣੀ ਮਾਰ ਕੇ ਹੀਰ ਨੇ ਜੋਗੀੜੇ ਨੂੰ

ਸੈਣੀ ਮਾਰ ਕੇ ਹੀਰ ਨੇ ਜੋਗੀੜੇ ਨੂੰ
ਕਿਹਾ ਚੁੱਪ ਕਰ ਏਸ ਭੂ ਕਾਉਣੀ ਹਾਂ

ਤੇਰੇ ਨਾਲ਼ ਜੇ ਏਸ ਨੇ ਵੀਰ ਚਾਇਆ
ਮੱਥਾ ਏਸ ਦੇ ਨਾਲ਼ ਮੈਂ ਲਾਉਣੀ ਹਾਂ

ਕਰਾਂ ਗੱਲੋਂ ਗਲਾਇਨ ਨਾਲ਼ ਉਸ ਦੇ
ਗੱਲ ਏਸ ਦੇ ਰੀਸ਼ਟਾ ਪਾਉਣੀ ਹਾਂ

ਵਾਰਿਸ ਸ਼ਾਹ ਮੀਆਂ ਰਾਂਝੇ ਯਾਰ ਅੱਗੇ
ਇਹਨੂੰ ਕੰਜਰੀ ਵਾਂਗ ਨਚਾਉਣੀ ਹਾਂ