ਹੀਰ ਵਾਰਿਸ ਸ਼ਾਹ

ਭਾਬੀ ਇੱਕ ਧੁਰੋਂ ਲੜੇ ਫ਼ਕੀਰ ਸਾਨੂੰ

ਭਾਬੀ ਇੱਕ ਧੁਰੋਂ ਲੜੇ ਫ਼ਕੀਰ ਸਾਨੂੰ
ਤੂੰ ਭੀ ਜਿੰਦ ਕਢੀਂ ਨਾਲ਼ ਘੂਰੀਆਂ ਦੇ

ਜੇ ਤਾਂ ਹਿੰਗ ਦੇ ਨਿਰਖ਼ ਦੀ ਖ਼ਬਰ ਨਾਹੀਂ
ਕਾਹ ਪੁਛੀਏ ਭਾਅ ਕਸਤੂਰੀਆਂ ਦੇ

ਉਨ੍ਹਾਂ ਜੋਗੀਆਂ ਦੇ ਨਹੀਂ ਵੱਸ ਕਾਈ
ਕੀਤੇ ਰਿਜ਼ਕ ਨੇ ਵਾਅਦੇ ਦੌਰਿਆਂ ਦੇ

ਜੇ ਤਾਂ ਪੱਟ ਪੜਾਉਣਾ ਨਾ ਹੋਵੇ
ਕਾਹ ਖਹਨਕੀਚੇ ਨਾਲ਼ ਭੂਰੀਆਂ ਦੇ

ਜਾਣ ਸਹਤੀਏ ਫ਼ੱਕਰਨੀ ਨਾਗ ਕਾਲੇ
ਮਿਲੇ ਹੱਕ ਕਮਾਈਆਂ ਪੂਰੀਆਂ ਦੇ

ਕੋਈ ਦੇ ਬਦ ਦੁਆ ਤੇ ਕਾਲ਼ ਸਿੱਟੇ
ਪਿੱਛੋਂ ਫ਼ਾਇਦੇ ਕੀ ਉਨ੍ਹਾਂ ਝੋਰਿਆਂ ਦੇ

ਲੱਛੂ ਲੱਛੂ ਕਰਦੀ ਫਿਰੇਂ ਨਾਲ਼ ਫ਼ਿਕਰਾਂ
ਲੁੱਚ ਚਾਲੜੇ ਉਨ੍ਹਾਂ ਲਨਗੋਰਿਆਂ ਦੇ

ਵਾਰਿਸ ਸ਼ਾਹ ਫ਼ਕੀਰ ਦੀ ਰਣ ਵੀਰਨ
ਜਿਵੇਂ ਵੈਰੀ ਨੇਂ ਮਰਗ ਅੰਗੂਰੀਆਂ ਦੇ