ਸਹਿਤੀ ਆਖਿਆ ਅੱਠ ਰਾਬੀਲ ਬਾਂਦੀ
ਖ਼ੈਰ ਪਾ ਫ਼ਕੀਰ ਨੂੰ ਕੁਡੀਏ ਨੀ
ਆਟਾ ਘਤਕੇ ਰਗ ਕਿ ਬੁੱਕ ਚੀਨਾ
ਵਿਚੋਂ ਅਲ਼ਖ ਫ਼ਸਾਦ ਦੀ ਵੱਡੀਏ ਨੀ
ਦੇ ਬਛਿਆ ਵੇਹੜਾਓਂ ਕੱਢ ਆਯਏ
ਹੋੜਾ ਵਿਚ ਬਰੂਨਾ ਦੇ ਗਡਈਏ ਨੀ
ਅੰਮਾਂ ਆਵੇ ਤਾਂ ਭਾਬੀ ਤੋਂ ਵੱਖ ਹੋਈਏ
ਸਾਥ ਅੱਠ ਬਲੀਦੇ ਦਾ ਛੱਡੀਏ ਨੀ
ਆਵੇ ਖੂਹ ਨਵਾ ਲਿਆਂ ਹੀਰ ਸਿੱਟੇ
ਉਹਦੇ ਯਾਰ ਨੂੰ ਕੱਟ ਕੇ ਛਡਈਏ ਨੀ
ਵਾਂਗ ਕਿਲ੍ਹਾ ਦੀਪਾ ਲੱਪੁਰ ਹੋ ਆਕੀ
ਝੰਡਾ ਵਿਚ ਮਵਾਸ ਦੇ ਗਡਈਏ ਨੀ
ਵਾਰਿਸ ਸ਼ਾਹ ਦੇ ਨਾਲ਼ ਦੋ ਹੱਥ ਕਰੀਏ
ਆਇ ਅੱਠ ਤੋਂ ਸਾਰ ਦਈਏ ਹਡਈਏ ਨੀ