ਹੀਰ ਵਾਰਿਸ ਸ਼ਾਹ

ਰਾਂਝਾ ਮਿੰਨਤਾਂ ਕਰ ਕੇ ਥੱਕ ਰਿਹਾ

ਰਾਂਝਾ ਮਿੰਨਤਾਂ ਕਰ ਕੇ ਥੱਕ ਰਿਹਾ
ਅੰਤ ਹੋ ਕੰਧੀ ਪਰ੍ਹਾਂ ਜਾ ਬੈਠਾ

ਛੱਡ ਅੱਗ ਬੇਗਾਨੜੀ ਹੋ ਗੋਸ਼ੇ
ਪ੍ਰੇਮ ਢਾਂਡਰੀ ਵੱਖ ਜਗਾ ਬੈਠਾ

ਗਾਵੈ ਸੱਦ ਫ਼ਿਰਾਕ ਦੇ ਨਾਲ਼ ਰੋਵੇ
ਅਤੇ ਵੰਝਲੀ ਸਬਦ ਵਜਾ ਬੈਠਾ

ਜੋ ਕੋਈ ਆਦਮੀ ਤ੍ਰੀਮਤਾਂ ਮਰਦ ਹੈਸਨ
ਪਤਨ ਛੱਡ ਸਭ ਇਸ ਤੇ ਜਾ ਬੈਠਾ

ਰੰਨਾਂ ਲੁਡਣ ਝਬੇਲ ਦੀਆਂ ਭਰਨ ਮਠੇਂ
ਪੈਰ ਦੋਹਾਨਦੇ ਹੱਕ ਟਿੱਕਾ ਬੈਠਾ

ਗ਼ੁੱਸਾ ਖਾ-ਏ-ਕੇ ਲਏ ਝਬੇਲ ਝੀਆਂ,
ਅਤੇ ਦੋਹਾਂ ਨੂੰ ਹਾਕ ਬਲ਼ਾ ਬੈਠਾ

ਪਿੰਡਾ ਬਾਹੁੜੀ ਜੱਟ ਲੀਜਾਗ ਰੰਨਾਂ
ਕਿਹਾ ਸ਼ੁਗ਼ਲ ਹੈ ਆਨ ਜਗਾ ਬੈਠਾ

ਵਾਰਿਸ ਸ਼ਾਹ ਏਸ ਮੋਹੀਆਂ ਮਰਦ ਰੰਨਾਂ
ਨਾਹੀਂ ਜਾਣਦੇ ਕੌਣ ਬਲ਼ਾ ਬੈਠਾ