ਹੀਰ ਵਾਰਿਸ ਸ਼ਾਹ

ਹੀਰ ਆਖਿਆ ਰਾਂਝਣਾ ਬੁਰਾ ਕੀਤੂ

ਹੀਰ ਆਖਿਆ ਰਾਂਝਣਾ ਬੁਰਾ ਕੀਤੂ
ਸਾਡਾ ਕੰਮ ਹੈ ਨਾਲ਼ ਵੀਰਾਈਆਂ ਦੇ

ਸਾਡੇ ਖੋਜ ਨੂੰ ਤੱਕ ਕੇ ਕਰੇ ਚੁਗ਼ਲੀ
ਦੇਣਾ ਰਾਤ ਹੈ ਵਿਚ ਬੁਰਈਆਿਆਂ ਦੇ

ਮਿਲੇ ਦਿਲਾਂ ਨੂੰ ਇਹ ਵਿਛੋੜ ਦਿੰਦਾ
ਭੰਗ ਘਤਦਾ ਵਿਚ ਕੁੜਮਾਈਆਂ ਦੇ

ਬਾਬਲ ਅੰਮੜੀ ਥੇ ਜਾਇ ਠਿੱਠ ਕੁਰਸੀ
ਜਾ ਆਖਸੀ ਪਾਸ ਭਰਜਾਈਆਂ ਦੇ