ਹੀਰ ਵਾਰਿਸ ਸ਼ਾਹ

ਚੂਚਕ ਆਖਿਆ ਕੌੜੀਆਂ ਕਰੀਂ ਗਲਾ

ਚੂਚਕ ਆਖਿਆ ਕੌੜੀਆਂ ਕਰੀਂ ਗਲਾ
ੰ ਹੀਰ ਖੇਡਦੀ ਨਾਲ਼ ਸਹੇਲੀਆਂ ਦੇ

ਪੀਂਘਾਂ ਪਾਈਕੇ ਸਿਆਂ ਦੇ ਨਾਲ਼ ਝੂਟੇ
ਤ੍ਰਿੰਜਣ ਜੋੜ ਦੀ ਵਿਚ ਹਵੇਲੀਆਂ ਦੇ

ਇਹ ਚੁਗ਼ਲ ਜਹਾਨ ਦਾ ਮਗਰ ਲੱਗਾ
ਫ਼ਕ਼ਰ ਜਾਂਦੇ ਹੋ ਨਾਲ਼ ਸਹਿਲੀਆਂ ਦੇ

ਕਦੀ ਨਾਲ਼ ਮਦਾਰੀਆਂ ਭੰਗ ਘੋਟੇ
ਕਦੀ ਜਾਂਚੇ ਨਾਲ਼ ਚੇਲਿਆਂ ਦੇ

ਨਹੀਂ ਚੂਹੜੇ ਦਾ ਪੁੱਤ ਹੋ ਸੱਯਦ
ਘੋੜੇ ਹੋਣ ਨਹੀਂ ਪੁੱਤਰ ਲੇਲੀਆਂ ਦੇ

ਵਾਰਿਸ ਸ਼ਾਹ ਫ਼ਕੀਰ ਭੀ ਨਹੀਂ ਹੁੰਦੇ
ਬੇਟੇ ਜੱਟਾਂ ਤੇ ਮੋਚੀਆਂ ਤੇਲੀਆਂ ਦੇ