ਹੀਰ ਵਾਰਿਸ ਸ਼ਾਹ

ਹੀਰ ਢਾਏਕੇ ਆਖਿਆ ਮੀਆਂ ਚਾਚਾ

ਹੀਰ ਢਾਏਕੇ ਆਖਿਆ ਮੀਆਂ ਚਾਚਾ
ਚੋਰੀ ਦੇ ਜੇ ਜੀਵਿਆ ਲੋੜਨਾ ਹੈਂ

ਨਹੀਂ ਮਾਰ ਕੇ ਜਿੰਦ ਗੁਆ ਦੇਸਾਂ
ਮੈਨੂੰ ਕਿਸੇ ਨਾ ਹਟਕਣਾ ਹੋੜਨਾ ਹੈਂ

ਬਿਨਾ ਪੈਰ ਤੇ ਹੱਥ ਲਟਕਾ ਦੇਸਾਂ
ਲੜ ਲੜਕੀਆਂ ਨਾਲ਼ ਕੀ ਜੋੜਨਾ ਹੈਂ

ਚੋਰੀ ਦੇ ਖਾਂ ਨਾਲ਼ ਹਯਾ ਆਪੇ
ਕਾ ਹੈ ਅਸਾਂ ਦੇ ਨਾਲ਼ ਅਜੋੜਨਾ ਹੈਂ