ਆਪੇ ਰੋਵਾਂ ਆਪੇ ਹੱਸਾਂ

ਆਪੇ ਰੋਵਾਂ ਆਪੇ ਹੱਸਾਂ
ਦਿਲ ਦਾ ਰੋਗ ਕਦੇ ਨਾਂ ਦੱਸਾਂ

ਸਾਰਾ ਸ਼ਹਿਰ ਪਿਆਰਾ ਤੇਰਾ
ਦਸ ਮੈਂ ਕਿਹੜੇ ਜੰਗਲ਼ ਵੱਸਾਂ

ਸੋਹਣਾ ਘਿਓ ਦੇ ਦੀਵੇ ਬਾਲੇ
ਇਸ਼ਕ ਦੀਆਂ ਜਦ ਫੁਟਣ ਮੱਸਾਂ

ਮੈਨੂੰ ਆਪਣੇ ਆਪ ਤੋਂ ਖ਼ਤਰਾ
ਕਿੱਧਰ ਜਾਵਾਂ, ਕਿੱਧਰ ਨੱਸਾਂ

ਦੂਰੋਂ ਪੁੱਛਣ ਹਾਲ ਅਸਾਡਾ
ਨੇੜੇ ਆ ਮੈਂ ਕੰਨ ਵਿਚ ਦੱਸਾਂ

ਜਿਸ ਸਮੇ ਨੇਂ ਕੱਲ੍ਹ ਟੁਰ ਜਾਣਾ
ਉਸ ਸਮੇ ਦੀਆਂ ਮੁਸ਼ਕਾਂ ਕਸਾਂ

ਵਾਸਫ਼ ਮੈਂ ਹਾਂ ਤੱਤਾ ਥਲ
ਕੌਣ ਮਿਟਾਵੇ ਮੇਰੀਆਂ ਤਿਸਾਂ

ਹਵਾਲਾ: ਭਰੇ ਭੜੋਲੇ, ਵਾਸਫ਼ ਅਲੀ ਵਾਸਫ਼ ( ਹਵਾਲਾ ਵੇਖੋ )