ਹੱਸਦਿਆਂ ਹਿਜਰ ਹੰਢਾਇਆ

ਹੱਸਦਿਆਂ ਹਿਜਰ ਹੰਢਾਇਆ ਵੋ ਅਸਾਂ ਹੱਸਦਿਆਂ ਹਿਜਰ ਹੰਢਾਇਆ
ਨਾ ਇਸ ਇਸ਼ਕ ਦਾ ਅੱਗਾ ਪਿੱਛਾ ਨਾ ਆਸਾ ਪਾਸਾ
ਬੇ ਇਤਬਾਰਾ ਭੋਰਾ, ਘੜੀ ਚ ਤੋਲਾ ਘੜੀ ਚ ਮਾਸਾ
ਕਿਸੇ ਤੇ ਵੇਲ ਅ ਕੇਹਾ ਓਨਾ ਐਂ ਏਡਾ ਬੇ ਭਰਵਾਸਾ
ਵਾਅ ਕਿਸੇ ਪਾਸੇ ਦੀ ਨਈਂ ਸੀ ਐਵੇਂ ਬੋਹਲ਼ ਵਸਾਇਆ
ਅਸੀਂ ਹੱਸਦਿਆਂ ਹਿਜਰ ਹੰਢਾਇਆ
ਭਾਵੇਂ ਮਿਲਦੇ ਗਿਲਦੇ ਰਹੇ ਪਰ ਗੱਲ ਕੋਈ ਨਾ ਹੋਈ
ਗੱਲ ਜੇ ਕਰ ਵੀ ਲੈਂਦੇ ਇਸ ਦਾ ਮਤਲਬ ਨਈਂ ਸੀ ਕੋਈ
ਤੇੜਦੀ ਚਾਦਰ ਬੰਨ੍ਹਦੇ ਰਹੇ ਤੇ ਸਿਰ ਤੋਂ ਲੇਹਾ ਗਈ ਲੋਈ
ਬਹਿ ਕੇ ਰੋਵਣ ਲੱਗੀਆਂ ਨੂੰ ਸਾਨੂੰ ਹੋਰ ਵੀ ਹਾਸਾ ਆਇਆ
ਅਸੀਂ ਹੱਸਦਿਆਂ ਹਿਜਰ ਹੰਢਾਇਆ