ਨਿੰਦਰ ਨਿੱਘ ਨਿਚੋੜ ਕੀਆ ਜੋ ਗੱਲ ਮੁਕਾ ਦੀਆਂ

ਨਿੰਦਰ ਨਿੱਘ ਨਿਚੋੜ ਕੀਆ ਜੋ ਗੱਲ ਮੁਕਾ ਦੀਆਂ
ਇਕੋ ਖ਼ਾਬ ਸਿਨਾ ਦੀਆਂ, ਸਾਰੇ ਫ਼ਰਕ ਮਿਟਾ ਦੀਆਂ

ਸੋਚਾਂ ਧਰ ਕੇ ਤਲ਼ੀ ਤੇ ਘਸੀ ਚੁਆਨੀ ਲਫ਼ਜ਼ ਦੀ
ਸੱਟਾਂ ਇਹਨੂੰ ਯਾ ਕਿਤੇ ਧੋਕੇ ਨਾਲ਼ ਚਲਾ ਦੀਆਂ

ਮਤਲਬ ਨੂੰ ਲਟਕਾ ਦੀਆਂ ਬਹੁਤ ਹਨੇਰੇ ਖੂਹ ਵਿਚ
ਭੰਬਲ ਭੂਸੇ ਪਾ ਦਿਆਂ, ਐਸੀ ਬਾਤ ਬਣਾ ਦਿਆਂ

ਮੇਰੇ ਵੱਸ ਹਨੇਰ ਦੀ, ਵਾਅਦੇ ਘੁੰਮਣ ਘੇਰਦੀ
ਕਿਸ ਦੀ ਰੀਤ ਰਲ਼ਾ ਦੀਆਂ, ਕਿਸ ਦੀ ਧੂੜ ਉਡਾ ਦੀਆਂ

ਰੁਕੇ ਮੈਨੂੰ ਵੇਖ ਕੇ, ਖੋਹਲੇ ਬੂਹਾ ਕਾਰ ਦਾ
ਮੈਂ ਝੂਟਾਂ ਦੀ ਪੋਟਲ਼ੀ ਉਸ ਦੇ ਹੱਥ ਫੜਾ ਦੀਆਂ

ਬਿਨ੍ਹਾਂ ਕ ਦਿਨ ਸ਼ਿਅਰ ਵਿਚ ਉਸਦਾ ਅਸਲੀ ਨਾਂ ਜ਼ਫ਼ਰ
ਰਾਜ਼ਾਂ ਦੀ ਖ਼ੁਸ਼ਬੋਈ ਨੂੰ ਸ਼ਹਿਰੋ ਸ਼ਹਿਰ ਹੁਲਾ ਦੀਆਂ