ਨਵਾਂ ਪੁਰਾਣਾ

ਦੂਜੀ ਵਾਰ ਮਿਲੇ ਸਾਂ
ਗੱਲ ਅੱਗੇ ਈ ਅੱਗੇ ਟੁਰ ਗਈ ਸੀ
ਮੈਂ ਵੀ ਤਿੜਕਿਆ ਹੋਇਆ, ਉਹ ਵੀ
ਕਿਸੇ ਪਾਸਿਓਂ ਭਰ ਗਈ ਸੀ
ਐਡੀ ਛੇਤੀ ਹੋ ਨਈਂ ਸਕਦਾ
ਜੋ ਹੋਣੀ ਕਰ ਛੱਡਿਆ
ਖ਼ੈਰ ਖ਼ੀਰਾਈਤ ਨਾਲ਼ ਬਿਨਾਂ ਮੰਗੀਆਂ ਈ
ਠੂਠਾ ਭਰ ਛੱਡਿਆ
ਭਾਵੇਂ ਬਾਹਰਲੀ ਕੋਈ ਚੀਜ਼
ਲਹੂ ਵਿਚ ਰੁਲਦੀ ਪਈ ਸੀ ਇਹ
ਖ਼ੋਰੇ ਕਿੰਨੇ ਚਿਰ ਤੋਂ
ਵੀਵਹ ਦੀ ਗੰਦਲ ਪਲਦੀ ਪਈ ਸੀ ਇਹ