ਆਪੇ ਈ ਇਨ ਭੁੱਲ ਮੁਸਾਫ਼ਰ, ਆਪੇ ਈ ਮੈਂ ਠੱਗ

ਆਪੇ ਈ ਇਨ ਭੁੱਲ ਮੁਸਾਫ਼ਰ, ਆਪੇ ਈ ਮੈਂ ਠੱਗ
ਆਪੇ ਈ ਮੈਂ ਆਪਣੇ ਆਪ ਤੇ ਖਿੜ ਖਿੜ ਹੱਸਦਾ ਜੱਗ

ਕੇਹਾ ਜਾਨਾਂ, ਇਹ ਰੁੱਤ ਕਿਹੜੀ ਏ, ਹਾੜ ਦੇ ਵਿਚ ਸਿਆਲ਼
ਇਕ ਪਾਸਾ ਮੇਰਾ ਠੰਡਾ ਬਰਫ਼ ਤੇ ਦੂਜਾ ਪਾਸਾ ਅੱਗ

ਉਚਿਆਈ ਦਾ ਸੂਰਜ ਡੁੱਬਿਆ, ਨਾ ਜੀਵਾਂ ਨਾ ਮਰਾਂ
ਸਿਰ ਤੋਂ ਲਤੱਹੀ ਫਾਹੀ ਬਣ ਕੇ ਗਲ ਵਿਚ ਪੇ ਗਈ ਪੱਗ

ਉਮਰ ਵਹਾਈ, ਫੇਰ ਨਾ ਆਇਆ ਸ਼ੋਰ ਮਚਾਉਂਦਾ ਹੜ੍ਹ
ਕੰਢਿਆਂ ਅਤੇ ਪੱਥਰ ਹੋ ਗਈ ਦਰਿਆਵਾਂ ਦੀ ਝੱਗ