ਇੰਨਾਂ ਵੀ ਨਾ ਡਰ ਤਾਇਆ

ਇੰਨਾਂ ਵੀ ਨਾ ਡਰ ਤਾਇਆ
ਸਿੱਧਾ ਹੋ ਕੇ ਮਰ ਤਾਇਆ

ਤਾਈ ਕੁਡੀ ਚੰਗੀ ਏ
ਜਾਂਦਾ ਕਿਉਂ ਨਈਂ ਘਰ ਤਾਇਆ

ਏਨੀ ਖੇਹ ਨਾ ਖਾਇਆ ਕਰ
ਜਾਈਂਗਾ ਆ ਚਿਰ ਤਾਇਆ

ਛਾਲ ਮਾਰ ਕੇ ਗੋਤੇ ਖਾ
ਲੱਥੇ ਤੇਰਾ ਸ਼ਰ ਤਾਇਆ

ਕੋਈ ਦਾਅ ਈ ਸਾਨੂੰ ਦੱਸ
ਕੁੱਝ ਨੇਕੀ ਤੇ ਕਰ ਤਾਇਆ

ਏਸ ਸ਼ਹਿਰ ਦੀ ਇਹੋ ਰੀਤ
ਮੈਂ ਕੀਤੀ ਤੋਂ ਭਰ ਤਾਇਆ

ਅਲੀ ਲੱਗ ਗਈ ਪਈਆਂ ਪਈਆਂ
ਕਿਸੇ ਨਾ ਪਾਸਾ ਪਰ ਤਾਇਆ

ਦਿਲ ਨੇ ਕੀਤਾ ਤੁਰਤ ਅਸਰ
ਸ਼ੀਸ਼ੇ ਨੇਂ ਪੱਥਰ ਤਾਇਆ

ਬੰਦਿਆਂ ਵਿਚ ਨਾ ਬੂਹ ਜ਼ਫ਼ਰ
ਕਲੀਆਂ ਹੋ ਕੇ ਜਰ ਤਾਇਆ