ਵੇ ਮੇਰੇ ਸੋਹਣਿਆ ਸੱਜਣਾ

ਵੇ ਤੇਰੇ ਇਸ਼ਕ ਦਾ ਚਰਖ਼ਾ
ਰਾਹਵਾਂ ਦਿਨ ਰਾਤ ਮੈਂ ਕੱਤਦੀ
ਮੈਂ ਲਾ ਕੇ ਤੰਦ ਹੰਝੂਆਂ ਦੀ
ਸਦਾ ਹੋ ਕੇ ਰਾਹਵਾਂ ਵੱਟਦੀ

ਪਏ ਨੇਂ ਝੋਲ਼ੀ ਵਿਚ
ਮੇਰੇ ਜਦੋਂ ਦੇ ਗ਼ਮ ਜਗਰਾਤੇ
ਮੈਂ ਦੀਵੇ ਬਾਲ ਯਾਦਾਂ ਦੇ
ਸਪਾਰੇ ਇਸ਼ਕ ਹਾਂ ਰਟਦੀ

ਕਿਸੇ ਭੰਵਰੇ ਦੇ ਵਾਂਗੂੰ ਅੱਜ
ਮੇਰੀ ਇਕ ਰੀਝ ਮਰ ਗਈ ਏ
ਤੇਰੀ ਯਾਦਾਂ ਦੇ ਫੁੱਲਾਂ ਤੋਂ
ਤ੍ਰੇਲਾਂ ਗ਼ਮ ਦਿਆਂ ਚੱਟਦੀ

ਤੋਂ ਤੇ ਆਖਿਆ ਸੀ
ਆ ਜਾਵਾਂਗਾ ਅਗਲੇ ਚਿੱਤਰ ਵਿਚ
ਮਹੀਨੇ ਗੁਣ ਦਿਆਂ ਸਾਡੀ
ਵੇ ਬੀਬਾ ਜਿੰਦ ਜਾਏ ਘਟਦੀ

ਤੇਰੇ ਜੋ ਸੰਗ ਨਿਓਂ ਲਾਇਆ
ਇਹੋ ਬਣਿਆ ਜੁਰਮ ਡਾਢਾ
ਹੈ ਤਾਹੀਓਂ ਛੱਜ ਨਮੋਸ਼ੀ ਵਿਚ
ਇਹ ਦੁਨੀਆ ਨਾਂ ਮੇਰਾ ਛੁੱਟਦੀ

ਵੇ ਮੇਰੇ ਸੋਹਣਿਆ ਸੱਜਣਾ!
ਵੇ ਤੇਰੇ ਹਿਜਰ ਦੀ ਧਰਤੀ
ਕਲੇਜੇ ਦਾ ਲਹੂ ਮੰਗਦੀ
ਨਾ ਪੀੜਾਂ ਤੋਂ ਹੈ ਸ਼ਰਮਾ ਨਦੀ
ਨਾ ਦਰਦਾਂ ਤੋਂ ਜ਼ਰਾ ਸੰਗਦੀ

ਜੀ ਮੈਂ ਉਹ ਹੀਰ ਹਾਂ ਜਿਸ ਤੋਂ
ਸਮੇ ਦੇ ਖੜੇ ਵੀ ਰੱਸੇ

ਨਾ ਅੱਜ ਮੈਂ ਰਾਂਝਿਆਂ ਜੋਗੀ
ਨਾ ਅੱਜ ਮੈਂ ਰਹਿ ਗਈ ਝਨਗਦੀ

ਗਲੀਤੀ ਸ਼ਰਮ ਦੀ ਬਣ ਕੇ
ਰਿਵਾਜਾਂ ਤੋਂ ਮੈਂ ਡਰ ਡਰ ਕੇ
ਲੁਕਾ ਕੇ ਮੂੰਹ ਖ਼ਰਾਬਾਂ ਤੋਂ
ਮਹਿਲਾ ਇਸ਼ਕ ਹਾਂ ਲੰਘਦੀ

ਬਚੋ ਇਸ ਇਸ਼ਕ ਦੀ ਲੱਤ ਤੋਂ
ਇਹ ਲੋਕੋ ਇਹਨੀ ਡਾਹਢੀ ਜੇ
ਕਿਸੇ ਦੇ ਸਿਰ ਚਿ ਖੇਹ ਪਾਵੇ
ਕਿਸੇ ਨੂੰ ਦਾਰ ਤੇ ਟੁੰਗਦੀ

ਤਬਾਹੀਆਂ ਕਰਕੇ ਪੁੱਛਦੇ ਰਹੇ
ਮਰੇ ਤੋਂ ਲੇਖ ਮੇਰੇ ਈ
ਜਿਵੇਂ ਦੁੱਧ ਪੀ ਕੇ ਵੀ ਸੱਪਣੀ ਰਹੇ
ਮਾਲਿਕ ਨੂੰ ਪਈ ਡੰਗਦੀ
ਵੇ ਮੇਰੇ ਸੋਹਣਿਆ ਸੱਜਣਾ !

ਹਵਾਲਾ: ਪੋਹ ਵਿਚ ਪਵੇ ਫੌਹਾਰ, ਜ਼ਾਹਿਦ ਜਰ ਪਾਲਵੀ; ਸਾਂਝ ਲਾਹੌਰ; ਸਫ਼ਾ 44 ( ਹਵਾਲਾ ਵੇਖੋ )