ਇਉਂ ਸੋਚੋ

ਇਉਂ ਸੋਚੋ!
ਜੇ ਸ਼ਹਿਰ ਦੁਆਲੇ ਜੰਗਲ਼ ਹੁੰਦਾ
ਕੱਲੀ ਕੋਠੀ, ਥਾਂ ਛੱਪੜ ਹੁੰਦਾ
ਸਿੱਕਾ ਦਰਿਆ ਵਹਿੰਦਾ ਹੁੰਦਾ
ਹੁੰਦੇ ਤੂਤ, ਅਮਰੂਦ ਤੇ ਜਮੋਂ
ਸਿੱਖ਼ਾ ਨਾ ਸਾਡਾ ਵੇੜ੍ਹਾ ਹੁੰਦਾ

ਇਉਂ ਸੋਚੋ
ਜੇ ਸ਼ਹਿਰ ਦੁਆਲੇ ਜੰਗਲ਼ ਹੁੰਦਾ
ਮਹਿਲੀਂ ਭੂ ਜੰਗਲ਼ ਦਾ ਹੁੰਦਾ
ਛੱਪੜ ਦੀ ਥਾਂ ਵਸਤੀ ਹੁੰਦੀ
ਵਹਿੰਦੇ ਦਰਿਆ ਦੀ ਮਸਤੀ ਹੁੰਦੀ
ਰੁੱਖਾਂ ਭਰਿਆ ਬੇਲਾ ਹੁੰਦਾ
ਅੱਧੀ ਰਾਤ ਮੇਲਾ ਹੁੰਦਾ

ਇਉਂ ਸੋਚੋ!
ਜੇ ਇਹ ਸ਼ਹਿਰ ਸਮੁੰਦਰ ਹੁੰਦਾ
ਮੁੜ ਨਾ ਮਹਿਲ ਜ਼ਜ਼ੀਰਾ ਹੁੰਦਾ
ਸੋਚੋ ਜਿਹੜੀ ਕਦੇ ਨਾ ਸੂਚੀ
ਇਹ ਨਾ ਹੁੰਦਾ ਤਾਂ ਕੀ ਹੁੰਦਾ