ਖੋਜ

ਹਸ਼ਰ ਦਿਹਾੜਾ ਇਕ ਮੈਂ ਮੰਗਾਂ

ਕਬਰਾਂ ਵਿਚੋਂ ਉੱਠਣ ਲੋਕੀਂ ਦਸ ਹਯਾਤੀ ਦਾ ਹਾਲ ਕਿਵੇਂ ਲੰਘਾਈਆਂ ਏਨੀਆਂ ਉਮਰਾਂ ਕਿਵੇਂ ਲੰਘਾਏ ਸਾਲ ਕਿਵੇਂ ਸੀਤ ਪਾਲੀਆਂ ਵਿਚ ਜੀਭਾਂ ਠੜਿਆਂ, ਅੱਖਰ ਸੁੰਗੜੇ ਕਿਵੇਂ ਸਿਖ਼ਰ ਦੁਪਹਿਰਾਂ ਅੰਦਰ ਤਲੀਆਂ ਸੜੀਆਂ, ਅੱਥਰੂ ਪੰਘਰੇ ਹਨ ਦੋਜ਼ਖ਼ ਅਜਿਹਾ ਮੰਗਾਂ ਇਕਲਾਪਾ ਜਿਹੜਾ ਸਾੜ ਸਾੜ ਮੁਕਾਵੇ ਉਸਰੇ ਇਕ ਬਹਿਸ਼ਤ ਸਾਂਝ ਦਾ ਜਿਥੇ ਚਾਨਣ ਜੋਤ ਜਗਾਵੇ ਹਸ਼ਰ ਦਿਹਾੜਾ ਇਕ ਮੈਂ ਮੰਗਾਂ ਜਿਥੇ ਥੀਵਣ ਸਾਰੇ ਲਿਖੇ ਇਕ ਇਕ ਗੱਲ ਦਾ ਹੋਵੇ ਨਿਤਾਰਾ ਖ਼ਲਕਤ ਸਾਰੀ ਉੱਠ ਉੱਠ ਵੇਖੇ ਟੁੱਟੇ ਕੁਫ਼ਰ ਤੇ ਚਾਨਣ ਨਿਸਰੇ ਖੁੱਲੇ ਵਕਤ ਦੀ ਚਾਲ ਜਿੰਦ ਨਾਲ਼ ਇੰਜ ਪਰਚੇ ਧੁੰਮ ਧੁੰਮ ਪਵੇ ਧਮਾਲ

See this page in:   Roman    ਗੁਰਮੁਖੀ    شاہ مُکھی
ਜ਼ੁਬੈਰ ਅਹਿਮਦ Picture

ਜ਼ੁਬੈਰ ਅਹਿਮਦ ਇਕ ਮੰਨੇ ਪਰ ਮੰਨੇ ਪੰਜਾਬੀ ਸ਼ਾਇਰ ਤੇ ਲਖੀਕ ਨੇਂ ਜਿਹਨਾਂ ਦੀਆਂ ਬਹੁਤ ਸਾਰੀਆਂ ...

ਜ਼ੁਬੈਰ ਅਹਿਮਦ ਦੀ ਹੋਰ ਕਵਿਤਾ