ਬੂਟੇ

ਬੂਟੇ ਬਾਰੇ ਪੰਜਾਬੀ ਬੁਝਾਰਤਾਂ

  • ਬੂਟੇ

    ਬਣ ਵਿਚ ਨਕਲੀ ਕਾਣੀ ਕਰਕੇ ਸੁੰਦਰ ਭੇਸ
    ਰਤਾ ਜੋੜਾ ਪਹਿਨ ਕੇ ਬੈਠੀ ਆਪਣੇ ਦੇਸ

    ਜਵਾਬ: ਗੁਲਾਬ
  • ਬੂਟੇ

    ਡਿੱਠਾ ਇੱਕ ਅਚਰਜ ਮਨੁੱਖ
    ਸੂਰਜ ਸਾਹਮਣੇ ਤ੍ਰਿਖੇ ਮੁੱਖ
    ਧੁਪੋਂ ਜੋ ਨਹੀਂ ਘਬਰਾਂਦਾ
    ਸੂਰਜ ਵਲੇ ਭੱਜ ਭੱਜ ਜਾਂਦਾ

    ਜਵਾਬ: ਫੁੱਲ
  • ਬੂਟੇ

    ਬੀਜੇ ਰੋੜੇ ਅੱਗੇ ਝਾੜ
    ਲੱਗੇ ਨਿੱਬੂ ਤੇ ਖੜੇ ਅਨਾਰ

    ਜਵਾਬ: ਕਪਾਹ
  • ਬੂਟੇ

    ਡਾਲ਼ੀ ਏ ਪਰ ਪਾਤ ਨਹੀਂ, ਸਬਜ਼ ਰੰਗ ਤੇ ਲਾਲ਼ ਫਲੇਂ
    ਨਾਮ ਸ਼ੈ ਦਾ ਵਿਚੇ ਧਰੇਂ, ਕੋਈ ਨਾ ਬੁਝੇ ਤੇ ਕੀ ਕਰੀਂ

    ਜਵਾਬ: ਕਰੀਰ
  • ਬੂਟੇ

    ਡੱਬੀ ਦੇ ਵਿਚ ਚੀਜ਼ ਅੱਧ ਪਾਉ
    ਭਾਂਵੇਂ ਪਿਓ ਭਾਂਵੇਂ ਖਾਓ
    ਸੁਆਦ ਇਹਦਾ ਇਕੋ ਜਿਹਾ
    ਬਾਤ ਮੇਰੀ ਨੂੰ ਬੁਝਦੇ ਜਾਓ

    ਜਵਾਬ: ਤੰਬਾਕੂ
  • ਬੂਟੇ

    ਇਕ ਰੁੱਖ ਨੂੰ ਤਿੰਨ ਫੁੱਲ ਲੱਗੇ ਕੈਰੀਆਂ ਕਪਾਹ ਖੱਟਾ
    ਆਪਣੇ ਆਪ ਉਹ ਪੈਦਾ ਹੋਵੇ ਨਾ ਕੋਈ ਦੇਵੇ ਛਿੱਟਾ

    ਜਵਾਬ: ਅੱਕੀ