ਪਿੰਡ

ਪਿੰਡ ਬਾਰੇ ਪੰਜਾਬੀ ਬੁਝਾਰਤਾਂ

  • ਪਿੰਡ

    ਆਰ ਢੀਂਗਾ ਪਾਰ ਢੀਂਗਾ, ਵਿਚ ਟਲਮ ਟੱਲੀਆਂ
    ਆਉਣ ਕੂੰਜਾਂ ਦੇਣ ਬੱਚੇ, ਨਦੀ ਨਹਾਉਣ ਚੱਲੀਆਂ

    ਜਵਾਬ: ਟਿੰਡਾਂ
  • ਪਿੰਡ

    ਬਾਬਨੀ ਉਸ ਦੀ ਜਲ਼ ਭਰੀ ਅਤੇ ਬਲਦੀ ਅੱਗ
    ਜਦੋਂ ਵਜਾਈ ਬਾਂਸੁਰੀ ਨਿਕਲਿਆ ਕਲਾ ਰੰਗ

    ਜਵਾਬ: ਹੱਕੇ ਦਾ ਧੂਆਂ
  • ਪਿੰਡ

    ਦੋ ਜਿੰਨੇ ਦੀ ਲਾਠੀ
    ਇੱਕ ਜਿੰਨੇ ਦਾ ਬੋਝ
    ਏਸ ਮੇਰੀ ਬੁਝਾਰਤ ਦਾ
    ਕੱਢੋ ਬੀਬਾ ਖੋਜ

    ਜਵਾਬ: ਡੋਲੀ
  • ਪਿੰਡ

    ਦੋ ਨਾਰਾਂ ਦੇ ਇਕੋ ਰੰਗ
    ਗੁੱਤੋਂ ਪਕੜ ਕਰ ਼ ਜੰਗ
    ਐਸੀਆਂ ਵੈਸੀਆਂ ਵੇਖਣ ਆਉਣ
    ਇਕੋ ਅਪਣਾ ਨਾਮ ਧੁਰਾਉਣ

    ਜਵਾਬ: ਕਹੀਆਂ
  • ਪਿੰਡ

    ਰਾਹ ਵਿਚ ਡੱਬਾ
    ਪਾਣੀ ਭਰਿਆ
    ਚੁੱਕਿਆ ਨਾ ਜਾਵੇ
    ਹਾਏ ਓ ਰੱਬਾ

    ਜਵਾਬ: ਖੂਹ
  • ਪਿੰਡ

    ਰਾਤੀਂ ਭਰਿਆ ਭਾਂਡਾ, ਰਾਤ ਹੀ ਰਾਤ ਸੁਹਾਵੇ
    ਸੰਨ ਭੈਣ ਤੈਨੂੰ ਦੱਸਾਂ ਫਲ਼ ਬੇਲ ਨੂੰ ਖਾਵੇ

    ਜਵਾਬ: ਦੀਵਾ
  • ਪਿੰਡ

    ਸਾਵਣ ਭਾਦੋਂ ਆਵੇ ਉਬਾਲ
    ਸੁੱਕ ਪੱਕ ਜਾਵੇ ਉਹ ਸਿਆਲ਼
    ਜਿਹੜਾ ਮੇਰੀ ਬਾਤ ਨੂੰ ਬੁਝੇ
    ਚੱਲ ਪਵਾਂ ਮੈਂ ਇਸ ਦੇ ਨਾਲ਼

    ਜਵਾਬ: ਪਰਨਾਲਾ
  • ਪਿੰਡ

    ਸਿੱਕਾ ਢੀਂਗਰ ਅੰਡੇ ਦੇਵੇ

    ਜਵਾਬ: ਚਰਖ਼ਾ
  • ਪਿੰਡ

    ਸੋ ਤਾਰੀ ਇਕ ਤਖ਼ਤ ਬਣਾਇਆ
    ਘਰ ਨਹੀਂ ਆਪਣੇ ਮੰਗ ਪਰਾਇਆ

    ਜਵਾਬ: ਛੱਜ
  • ਪਿੰਡ

    ਕੁਝ ਕਹਾਂ ਕੁਝ ਕਹਿ ਨਾ ਸਕਾਂ
    ਕਹੇ ਬਾਝੋਂ ਰਹਿ ਨਾ ਸਕਾਂ
    ਜਦੋਂ ਵੱਟ ਵਟੀਲਾ ਹੋਵੇ
    ਮਿੱਤਰ ਉਸ ਨੂੰ ਬੰਨ੍ਹ ਕੇ ਰੁੱਖਾਂ

    ਜਵਾਬ: ਪੱਖੀ
  • ਪਿੰਡ

    ਘੁਮਿਆਰਾਂ ਵਾਲੀ ਛੱਪੜੀ
    ਤਰਖਾਣਾਂ ਪਾਇਆ ਗਾਹ
    ਅਤੇ ਜਾਲ਼ਾ ਆ ਗਿਆ
    ਹੇਠ ਵਗੇ ਦਰਿਆ

    ਜਵਾਬ: ਮੱਖਣ, ਚਾਨੀ, ਮਧਾਣੀ, ਲੱਸੀ
  • ਪਿੰਡ

    ਲੌਂਗ ਤੇ ਲਾਚੀ ਨਹਾਉਣ ਲੱਗੇ, ਲਾਚੀ ਮਾਰੀ ਟਿੱਬੀ
    ਲੌਂਗ ਸਰਾਸਰ ਪੁੱਟਣ, ਲੱਗਾ ਹਾਏ ਹਾਏ ਲਾਚੀ ਡੱਬੀ

    ਜਵਾਬ: ਲੱਜ ਤੇ ਡੋਲ
  • ਪਿੰਡ

    ਲੱਤਾਂ ਰਣ ਨੂੰ ਮਾਰਦਾ
    ਪਰ ਲੋਕਾਂ ਦੇ ਕੰਮ ਸਵਾਰ ਦਾ

    ਜਵਾਬ: ਉੱਖਲੀ ਮੋਹਲ਼ਾ
  • ਪਿੰਡ

    ਮਿੱਟੀ ਦੀ ਖੋਈ ਲੋਹੇ ਦੀ ਲੱਜ
    ਬਾਤ ਮੇਰੀ ਬੁਝ ਕੇ ਜਾਵੇਂ ਨਾ ਕੋਈ ਪਾਵੇਂ ਪੁੱਜ

    ਜਵਾਬ: ਤੇਲ ਦਾ ਕੁਜਾ ਤੇ ਪਲ਼ੀ
  • ਪਿੰਡ

    ਇੱਕ ਬਾਤ ਅਜਿਹੀ ਪਾਈਏ ਸੁਣ ਵੇ ਭਾਈ ਹਕੀਮਾਂ
    ਲੱਕੜੀ ਚੋਂ ਪਾਣੀ ਨਿਕਲੇ ਪਾਣੀ ਵਿਚੋਂ ਢੀਮਾਂ

    ਜਵਾਬ: ਗੁਣਾ ਤੇ ਗੁੜ