ਜਿਹੜਾ ਵਿਹਰ ਖਲੋਤਾ ਸੀ ਜੱਗ ਅੱਗੇ
ਹਾਰ ਡਿੱਗਿਆ ਪਿਓ ਦੀ ਪੱਗ ਅੱਗੇ
ਤੇਰੀ ਵਾਜ ਈ ਦੱਸੇ ਗੀ ਰਾਹ ਮੈਨੂੰ
ਬੜੀ ਧੂੜ ਏ ਚਾਵਾਂ ਦੇ ਵਗ ਅੱਗੇ
ਇਸ਼ਕ ਅਕਲ ਨੂੰ ਸੁੱਟ ਕੇ ਕੰਡ ਪਿੱਛੇ
ਮਾਲ ਆਪ ਰਖਾਂਦਾ ਏ ਠੱਗ ਅੱਗੇ
ਸੱਜੇ ਪੈਰ ਮਜਬੂਰੀ ਦੇ ਛਾਲਿਆਂ ਤੋਂ
ਉਤੋਂ ਇਸ਼ਕ ਨੇ ਆਖਿਆ, ਲੱਗ ਅੱਗੇ
ਬੁਰੇ ਬੰਦੇ ਦਾ ਬਣੇ ਗਾ ਕੀ ਖ਼ੌਰੇ
ਸੱਪ ਖ਼ੌਫ਼ ਦਾ ਪਿੱਛੇ, ਤੇ ਅੱਗ ਅੱਗੇ