ਪੱਥਰ ਉੱਤੇ ਲੇਕ ਸਾਂ ਮੈਂ ਵੀ

ਪੱਥਰ ਉੱਤੇ ਲੀਕ ਸਾਂ ਮੈਂ ਵੀ
ਏਥੋਂ ਤੱਕ ਤੇ ਠੀਕ ਸਾਂ ਮੈਂ ਵੀ

ਆਦਮ ਤੱਕ ਤੇ ਸਭ ਨੂੰ ਦੱਸਣਾ
ਖ਼ੌਰੇ ਕਿਥੋਂ ਤੀਕ ਸਾਂ ਮੈਂ ਵੀ

ਹਰਮਲ ਜਿਸ ਦਮ ਤੀਰ ਚਲਾਇਆ
ਚੀਕਾਂ ਵਿਚ ਇਕ ਚੀਕ ਸਾਂ ਮੈਂ ਵੀ

ਓਹਨੇ ਗੱਲ ਸੁਈ ਵੱਲ ਮੋੜੀ
ਨੱਕਿਓਂ ਢੇਰ ਬਰੀਕ ਸਾਂ ਮੈਂ ਵੀ

ਉਮਰੇ! ਮੈਨੂੰ ਰੋਲ਼ ਰਹੀ ਐਂ
ਤੈਨੂੰ ਨਾਲ਼ ਧਰੇਕ ਸਾਂ ਮੈਂ ਵੀ