ਦਿਨ ਤੇ ਗੁਣ ਮੈਂ ਮਰ ਜਾਣਾ ਈ

ਤਜੱਮਲ ਕਲੀਮ

ਦਿਨ ਤੇ ਗੁਣ ਮੈਂ ਮਰ ਜਾਣਾ ਈ
ਤੇਰੇ ਬਿਨ ਮੈਂ ਮਰ ਜਾਣਾ ਈ

ਮੈਂ ਗੱਡੀ ਦੇ ਕਾਗ਼ਜ਼ ਵਰਗਾ
ਤੂੰ ਕਿਨ ਮਿਣ ਮੈਂ ਮਰ ਜਾਣਾ ਈ

ਜਿਹੜੇ ਦਿਨ ਤੋਂ ਕੁੰਡ ਕਰਨੀ ਏ
ਇਸੇ ਦਿਨ ਮੈਂ ਮਰ ਜਾਣਾ ਈ

ਮੇਰੇ ਕੱਦ ਨੂੰ ਤੋਲ ਰਿਹਾ ਐਂ
ਤੋਲ ਨਾ, ਮਨ ਮੈਂ ਮਰ ਜਾਣਾ ਈ

ਜਾਣ ਦੀ ਬੋਲੀ ਲਾ ਦਿੱਤੀ ਓ
ਇਕ ਦੋ ਤਿੰਨ , ਮੈਂ ਮਰ ਜਾਣਾ ਈ

Read this poem in Romanor شاہ مُکھی

ਤਜੱਮਲ ਕਲੀਮ ਦੀ ਹੋਰ ਕਵਿਤਾ