ਬਚਨਗੇ ਉਹੋ, ਖਰੇ ਨੇਂ ਜਿਹੜੇ
ਬਚਨਗੇ ਉਹੋ, ਖਰੇ ਨੇਂ ਜਿਹੜੇ
ਉਹ ਮੋਏ ਸਮਝੋ, ਡਰੇ ਨੇਂ ਜਿਹੜੇ
ਕਦੀ ਨਾ ਅੱਖਾਂ ਚ ਰੇਤ ਉੱਡਦੀ
ਉਹ ਸੱਤ ਸਮੁੰਦਰ ਭਰੇ ਨੇਂ ਜਿਹੜੇ
ਉਹ ਮੈਂ ਸੀ ਮੇਰੀ ਜੋ ਡੁੱਬ ਗਈ ਏ
ਇਹ ਕੱਖ ਨੀਂ ਮੇਰੇ ਤੁਰੇ ਨੇਂ ਜਿਹੜੇ
ਉਹ ਬੰਬ ਵਾਲਾ ਸ਼ਹੀਦ ਸਮਝਾਂ?
ਤੇ ਇਹ ਵਿਚਾਰੇ ਮਰੇ ਨੇਂ ਜਿਹੜੇ
ਤੂੰ ਸਿਰਫ਼ ਲਾਸ਼ਾਂ ਵਿਖਾ ਰਿਹਾ ਐਂ
ਤੇ ਸਾਡੇ ਚੁੱਲ੍ਹੇ ਠਰੇ ਨੇਂ ਜਿਹੜੇ