ਟਿੱਬਾ ਟੋਇਆ ਇਕ ਬਰਾਬਰ

ਟਿੱਬਾ ਟੋਇਆ ਇਕ ਬਰਾਬਰ
ਕਿਰੀਆਂ ਹੋਈਆਂ ਇਕ ਬਰਾਬਰ

ਕਸਮੇ ਸੁਣ ਕੇ ਨੀਂਦਰ ਉੱਡੀ
ਸੁੱਤਾ, ਮੋਇਆ ਇਕ ਬਰਾਬਰ

ਮਾੜੇ ਘਰ ਨੂੰ ਬੂਹਾ ਕਾਹਦਾ
ਖੁੱਲਾ, ਢੋਇਆ ਇਕ ਬਰਾਬਰ

ਰਾਤੀਂ ਅੱਖ, ਤੇ ਬੱਦਲ਼ ਵੱਸੇ
ਰੋਇਆ ਚੋਇਆ ਇਕ ਬਰਾਬਰ

ਯਾਰ ਕਲੀਮਾ ਜੋਗੀ ਅੱਗੇ
ਸੱਪ ਗਡੋਇਆ ਇਕ ਬਰਾਬਰ