ਜਿਹੜਾ ਵਿਹਰ ਖਲੋਤਾ ਸੀ ਜੱਗ ਅੱਗੇ

ਤਜੱਮਲ ਕਲੀਮ

ਜਿਹੜਾ ਵਿਹਰ ਖਲੋਤਾ ਸੀ ਜੱਗ ਅੱਗੇ
ਹਾਰ ਡਿੱਗਿਆ ਪਿਓ ਦੀ ਪੱਗ ਅੱਗੇ

ਤੇਰੀ ਵਾਜ ਈ ਦੱਸੇਗੀ ਰਾਹ ਮੈਨੂੰ
ਬੜੀ ਧੂੜ ਏ ਚਾਵਾਂ ਦੇ ਵਗ ਅੱਗੇ

ਇਸ਼ਕ ਅਕਲ ਨੂੰ ਸੁੱਟ ਕੇ ਕੁੰਡ ਪਿੱਛੇ
ਮਾਲ ਆਪ ਰਖਾਂਦਾ ਏ ਠੱਗ ਅੱਗੇ

ਸੱਜੇ ਪੈਰ ਮਜਬੂਰੀ ਦੇ ਛਾਲਿਆਂ ਤੋਂ
ਉਤੋਂ ਇਸ਼ਕ ਨੇ ਆਖਿਆ, ਲੱਗ ਅੱਗੇ

ਬੁਰੇ ਬੰਦੇ ਦਾ ਬਣੇਗਾ ਕੇਹਾ ਖ਼ੋਰੇ
ਸੱਪ ਖ਼ੌਫ਼ ਦਾ ਪਿੱਛੇ, ਤੇ ਅੱਗ ਅੱਗੇ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਤਜੱਮਲ ਕਲੀਮ ਦੀ ਹੋਰ ਸ਼ਾਇਰੀ