ਬੱਦਲਾਂ ਵਾਂਗ ਨੇਂ ਗੱਜਦੇ ਬੰਦੇ

ਬੱਦਲਾਂ ਵਾਂਗ ਨੇ ਗੱਜਦੇ ਬੰਦੇ
ਵੱਸਣ ਕਿਸਰਾਂ ਅੱਜ ਦੇ ਬੰਦੇ

ਤੂੰ ਜੇ ਪੱਲੂ ਕੀਤਾ ਹੁੰਦਾ
ਕੰਧਾਂ ਵਿਚ ਨਾ ਵੱਜਦੇ ਬੰਦੇ

ਰੱਬਾ ਤੈਨੂੰ ਥੋੜ ਏ ਕਿਹੜੀ
ਤੇਥੋਂ ਵੀ ਨਹੀਂ ਰੱਜਦੇ ਬੰਦੇ

ਕਸਮੇ਼ਂ ਮਨਜ਼ਿਲ ਮਿਲ ਜਾਣੀ ਸੀ
ਇਕ ਪਾਸੇ ਜੇ ਭੱਜਦੇ ਬੰਦੇ

ਦੋਹਾਂ ਸਦੀਆਂ ਤੀਕਰ ਜੀਣਾ
ਚੱਜ ਦੇ ਸ਼ਿਅ਼ਰ ਤੇ ਚੱਜ ਦੇ ਬੰਦੇ