ਦੁਨੀਆ ਬੰਦ ਪਟਾਰੀ ਵਾਂਗਰ

ਤਜੱਮਲ ਕਲੀਮ

ਦੁਨੀਆ ਬੰਦ ਪਟਾਰੀ ਵਾਂਗਰ
ਖੁੱਲੇ ਕੌਣ ਮਦਾਰੀ ਵਾਂਗਰ

ਸਾਹ ਜੁੱਸੇ ਦਾ ਸੱਚਾ ਰਿਸ਼ਤਾ
ਖੋਟਾ ਸਾਡੀ ਯਾਰੀ ਵਾਂਗਰ

ਦੁੱਖਾਂ ਡਾਹਡਾ ਚਸਕਾ ਦਿੱਤਾ
ਕਸਮੇ ਚੀਜ਼ ਕਰਾਰੀ ਵਾਂਗਰ

ਅੱਖ ਰਾਤਾਂ ਨੂੰ ਖੁੱਲੀ ਰਹਿੰਦੀ
ਇਸ ਬਾਜ਼ਾਰ ਦੀ ਬਾਰੀ ਵਾਂਗਰ

ਇਕ ਹੀਰੇ ਨੂੰ ਕਹਿੰਦਾ ਰਹਿਣਾਂ
ਕੱਟ ਕਲੇਜਾ ਆਰੀ ਵਾਂਗਰ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਤਜੱਮਲ ਕਲੀਮ ਦੀ ਹੋਰ ਸ਼ਾਇਰੀ