ਅੱਖਾਂ ਖੋਲਣ ਲੱਗ ਪਏ ਨੇਂ

ਅਹਿਮਦ ਨਈਮ ਅਰਸ਼ਦ

ਅੱਖਾਂ ਖੋਲਣ ਲੱਗ ਪਏ ਨੇਂ ਲੋਕੀ ਬੋਲਣ ਲੱਗ ਪਏ ਨੇਂ ਪਾਣੀ ਦਾ ਕੀ ਕਰਨਾ ਏ ਜੇਬਾਂ ਫੋਲਣ ਲੱਗ ਪਏ ਨੇਂ ਤਖ਼ਤਾ! ਤੇਰੀ ਖ਼ੈਰ ਨਹੀਂ ਪਾਵੇ ਡੋਲਣ ਲੱਗ ਪਏ ਨੇਂ ਅੰਦਰ ਹੁੱਸੜ ਵਧੀਆ ਏ ਜਿੰਦਰੇ ਖੋਲਣ ਲੱਗ ਪਏ ਨੇਂ ਸਨਿਆਏਜ ਕੱਲ੍ਹ ਬਾਂਦਰ ਵੀ ਪੂਰਾ ਤੋਲਣ ਲੱਗ ਪਏ ਨੇਂ ਯਾਰ ਹਕੀਮਾ!ਨੇੜੇ ਹੋ ਦੁੱਖੜੇ ਫੋਲਣ ਲੱਗ ਪਏ ਨੇਂ

Share on: Facebook or Twitter
Read this poem in: Roman or Shahmukhi

ਅਹਿਮਦ ਨਈਮ ਅਰਸ਼ਦ ਦੀ ਹੋਰ ਕਵਿਤਾ