ਸਬਰ ਸ਼ੁਕਰ ਦਾ ਭਾਸ਼ਣ

ਕੀ ਹੋਇਆ ਜੇ ਘਰ ਦੇ ਅੰਦਰ ਰਾਸ਼ਨ ਨਹੀਂ ਏ
ਭੁੱਖਿਆਂ ਦੇ ਲਈ ਸਬਰ ਸ਼ੁਕਰ ਦਾ
ਭਾਸ਼ਣ ਇਥੇ ਹੱਦੋਂ ਵੱਧ ਏ
ਭਖੀਵ! ਸਬਰ ਦਾ ਦਾਮਨ ਹੱਥੋਂ ਛਿੱਟੇ ਨਾਂ
ਜਦ ਤੱਕ ਬਚੀਆਂ ਹੋਈਆਂ ਸ਼ੈਵਾਂ ਵੀ ਕੋਈ ਹਾਕਮ ਲੁੱਟੇ ਨਾਂ
ਸਬਰ ਦਾ ਦਾਮਨ ਛਿੱਟੇ ਨਾਂ