ਅੰਬਰਾ ਵੇ ਅੰਬਰਾ

ਇਕ ਮੁਠ ਤਾਰਿਆਂ ਦੀ
ਧਰਤੀ ਤੇ ਸੁੱਟਦੇ
ਤੈਨੂੰ ਕਿਹੜਾ ਤਾਰਿਆਂ ਦਾ
ਘਾਟਾ ਪੇ ਜਾਣਾ ਏ
ਅਸਾਂ ਇਕ ਰੋਂਦੇ ਹੋਏ
ਬਾਲ ਨੂੰ ਹਸਾ ਨਾ ਏ
ਉਨ੍ਹੇ ਵੀ ਤੇ ਲੋਕਾਂ ਵਾਂਗ
ਘਰ ਨੂੰ ਸੁਜਾਨਾ ਏ

ਅੰਬਰਾ ਵੇ ਅੰਬਰਾ!