ਉਂਜ ਤੇ ਡਾਢੇ ਸੋਹਣੇ ਬੜੇ ਸੁਹਾਣੇ ਸਨ

ਉਂਜ ਤੇ ਡਾਢੇ ਸੋਹਣੇ ਬੜੇ ਸੁਹਾਣੇ ਸਨ
ਅਜਮਲ ਪਰ ਉਹ ਮਨਜ਼ਰ ਬਹੁਤ ਪੁਰਾਣੇ ਸਨ

ਇਕ ਵਾਰੀ ਤੇ ਯਾਰ ਕਦੀ ਅਜ਼ਮਾ ਲੈਂਦਾ
ਮੈਂ ਕੀਤੇ ਸੀ ਜਿਹੜੇ ਕੌਲ ਨਿਭਾਣੇ ਸਨ

ਹਾਲੀ ਹੋਰ ਹਵਾਵਾਂ ਸ਼ੋਰ ਮਚਾਨਾ ਸੀ
ਹਾਲੀ ਹੋਰ ਗ਼ਮਾਂ ਦੇ ਬੱਦਲ ਛਾਣੇ ਸਨ

ਮੈਂ ਵੀ ਉਸ ਬੇਦਰਦੀ ਦਾ ਸੌਦਾਈ ਸਾਂ
ਆਖ਼ਰ ਇਕ ਨਾ ਇਕ ਦਿਨ ਪੱਥਰ ਖਾਣੇ ਸਨ

ਅਜਮਲ ਆਪਣਾ ਆਪ ਬਚਾਂਦਾ ਕਿਸਰਾਂ ਮੈਂ
ਸਾਰੇ ਲੋਕ ਮਿਰੇ ਜਾਣੇ ਪਹਿਚਾਣੇ ਸਨ