ਅੱਖਾਂ ਦੇ ਵਿਚ ਹੰਝੂ ਭਰ ਭਰ ਮੁਸਕਰਾਵਣ ਲੋਕੀ

ਅਜਮਲ ਵਜੀਹ

ਅੱਖਾਂ ਦੇ ਵਿਚ ਹੰਝੂ ਭਰ ਭਰ ਮੁਸਕਰਾਵਣ ਲੋਕੀ । ਕਿਸਰਾਂ ਕਿਸਰਾਂ ਆਪਣੇ ਦਿਲ ਦੇ ਰੋਗ ਛੁਪਾਵਣ ਲੋਕੀ । ਚੁੱਪ-ਚੁਪੀਤਾ ਤੱਕਦਾ ਜਾਵਾਂ, ਮੀਲ ਦੇ ਪੱਥਰ ਵਾਂਗੂੰ, ਮੇਰੇ ਅੱਗੇ ਹਸਦੇ-ਰੋਂਦੇ, ਆਵਣ ਜਾਵਣ ਲੋਕੀ । ਹਲਦੀ ਵਰਗੇ ਦੇਖ ਕੇ ਚਿਹਰੇ ਇੰਜ ਲਗਦਾ ਏ ਮੈਨੂੰ, ਜਿਸਰਾਂ ਆਪਣੀਆਂ ਲਾਸ਼ਾਂ ਚੁੱਕ ਕੇ, ਟੁਰਦੇ ਜਾਵਣ ਲੋਕੀ । ਸੂਰਜ ਨਿਕਲੇ, ਬੱਦਲ ਹੋਵੇ 'ਵਾ ਦਾ ਝੱਖੜ ਝੁੱਲੇ, ਬੱਚਿਆਂ ਵਾਂਗੂੰ ਐਵੇਂ ਰੋਵਣ, ਹੱਸਣ, ਗਾਵਣ, ਲੋਕੀ । ਜਿਹੜਾ ਸੱਚਾ ਰੱਖਦਾ ਨਹੀਂ ਏ, ਦਿਲ ਵਿਚ ਕੋਈ ਖੋਟ, ਉਹਦੇ ਨਾਲ ਕਦੀ ਨਾ 'ਅਜਮਲ' ਅੱਖ ਮਿਲਾਵਣ ਲੋਕੀ ।

Share on: Facebook or Twitter
Read this poem in: Roman or Shahmukhi

ਅਜਮਲ ਵਜੀਹ ਦੀ ਹੋਰ ਕਵਿਤਾ