ਆਖੇ ਯਾਰ ਮੁਹਾਰਾਂ ਤਾਂ ਮੌੜਾਂਗੇ

ਆਖੇ ਯਾਰ ਮੁਹਾਰਾਂ ਤਾਂ ਮੌੜਾਂਗੇ
ਟੁੱਟਾ ਵਸਲ ਦਾ ਸ਼ੀਸ਼ਾ ਤਾਂ ਜੋੜਾਂਗੇ ਨਾ

ਤੇਰੀ ਯਾਦ ਸਦਾ ਏ ਸੀਨੇ ਅੰਦਰ
ਇਸ ਯਾਦ ਤੋਂ ਦਿਲ ਨੂੰ ਮੌੜਾਂਗੇ ਨਾ

ਭਾਵੇਂ ਮਿਲਣਗੇ ਤੇਰੇ ਤੋਂ ਲੱਖ ਸੋਹਣੇ
ਸਾਥ ਤੇਰਾ ਤੇ ਕਦੀ ਵੀ ਛੋੜਾਂ ਗੇ ਨਾ

ਇਹ ਉਮਰ ਤਾਂ ਹਿਜਰ ਚਿ ਲਿੰਗ ਜਾਸੀ
ਦਰਦ ਇਸ ਮਹਿਬੂਬ ਦਾ ਛੋੜਾਂ ਗੇ ਨਾ

ਤੇਰੇ ਹੁਸਨ ਦੀ ਹੋਰ ਮਿਸਾਲ ਨਾਹੀਂ
ਹੋਰ ਮਿਸਲ ਵੀ ਕੋਈ ਅਸਾਂ ਲੋੜਾਂਗੇ ਨਾ

ਸੁਫ਼ਨੇ ਅਸੀਂ ਜਿਹੜੇ ਰਲ਼ ਮਿਲ ਵੇਖੇ
ਮੂੰਹ ਉਨ੍ਹਾਂ ਤੋਂ ਕਦੀ ਮੌੜਾਂਗੇ ਨਾ

ਅਮਜਦ ਜਿਸ ਦੇ ਨਾਲ਼ ਅਸਾਂ ਟੁਰ ਪਏ
ਦਾਮਨ ਕਦੀ ਵੀ ਇਸ ਦਾ ਛੋੜਾਂ ਗੇ ਨਾ