ਆਸ ਬਨੇਰੇ ਦੀਵੇ ਬਾਲ ਕੇ ਰੱਖ ਦਿੱਤੇ

ਆਸ ਬਨੇਰੇ ਦੀਵੇ ਬਾਲ ਕੇ ਰੱਖ ਦਿੱਤੇ
ਮੁੜ ਅੱਖਾਂ ਨੇਂ ਅੱਥਰੂ ਢਾਲ਼ ਕੇ ਰੱਖ ਦਿੱਤੇ

ਮੇਰੀ ਮਾਂ ਬੱਸ ਜੀਵਨ ਜੋਗੀਆ ਆਖਿਆ ਸੀ
ਰੱਬ ਨੇ ਸਾਰੇ ਦੁੱਖੜੇ ਟਾਲ਼ ਕੇ ਰੱਖ ਦਿੱਤੇ

ਇਕ ਇਕ ਅੱਖਰ ਚੁਗਿਆ ਪਹਿਲਾਂ ਯਾਦਾਂ ਦਾ
ਕਾਗ਼ਦ ਅਤੇ ਫ਼ਿਰ ਸੰਭਾਲ਼ ਕੇ ਰੱਖ ਦਿੱਤੇ

ਅੰਦਰ ਖ਼ੋਰੇ ਕੰਨਾਂ ਸਾੜ ਸੀ ਜਜ਼ਬੇ ਦਾ
ਅੱਗ ਨੇਂ ਜਿਹੜੇ ਰੋੜ ਉਬਾਲ ਕੇ ਰੱਖ ਦਿੱਤੇ

ਸਾਵਣ ਵਸੇ ਯਾਂ ਨਾ ਵਸੇ ਅੰਜੁਮ ਜੀ
ਅੱਖਾਂ ਨੇਂ ਤੇ ਖਾਲੇ ਖਾਲ਼ ਕੇ ਰੱਖ ਦਿੱਤੇ