ਸੱਧਰਾਂ ਜਿਸ ਦਮ ਵਾਂਗ ਸ਼ਰੀਕਾਂ ਲੜ ਪਈਆਂ

ਸੱਧਰਾਂ ਜਿਸ ਦਮ ਵਾਂਗ ਸ਼ਰੀਕਾਂ ਲੜ ਪਈਆਂ
ਮੇਰੀਆਂ ਅੱਖੀਆਂ ਨਾਲ਼ ਉਡੀਕਾਂ ਲੜ ਪਈਆਂ

ਰੋਜ਼ ਘਤੀਰੇ ਵਾਹੁੰਦਾ ਸਾਂ ਕਲੰਡਰ ਤੇ
ਆਖ਼ਿਰ ਮੇਰੇ ਨਾਲ਼ ਤਰੀਕਾਂ ਲੜ ਪਈਆਂ

ਜ਼ਾਲਮ ਐਂ ਉਹ ਜਿਹੜਾ ਜ਼ੁਲਮ ਪੁਚਾਂਦਾ ਏ
ਚੁੱਪ ਦੇ ਬੁਲ੍ਹੀਂ ਆ ਕੇ ਚੀਕਾਂ ਲੜ ਪਈਆਂ

ਭੋਰਾ ਜਿੰਨਾਂ ਮੈਂ ਕੀ ਨਾਬਰ ਹੋਇਆ ਵਾਂ
ਧੱਕੋ ਧੱਕੀ ਤਲੀਆਂ ਲੀਕਾਂ ਲੜ ਪਈਆਂ

ਅੰਜੁਮ ਵਾਰੇ ਜਾਂ ਮੈਂ ਤੇਰੇ ਇਸ਼ਕੇ ਤੋਂ
ਸਬਰ ਪਿਆਲੇ ਜੰਮਿਆਂ ਡੈੱਕਾਂ ਲੜ ਪਈਆਂ