ਇੱਕ ਤਾਂ ਖੱਬੀ ਅੱਖ ਫੜ ਕਦੀ ਰਹਿੰਦੀ ਏ

ਇੱਕ ਤਾਂ ਖੱਬੀ ਅੱਖ ਫੜ ਕਦੀ ਰਹਿੰਦੀ ਏ
ਉਤੋਂ ਸੀਨੇ ਅੱਗ ਭੜਕਦੀ ਰਹਿੰਦੀ ਏ

ਖ਼ੋਰੇ ਕਿਹੜੇ ਤਾਹੰਗ ਨੇ ਸੂਲੀ ਚੜ੍ਹਨਾ ਏ
ਚੇਤੇ ਵਿਚ ਇੱਕ ਤਾਰ ਖੜਕਦੀ ਰਹਿੰਦੀ ਏ

ਸੋਹਲ ਮਲਕੋ ੜੇ ਫੁੱਲਾਂ ਵਰਗੇ ਚਾਵਾਂ ਨੂੰ
ਹੁਸਨ ਤੇਰੇ ਦੀ ਗਰਮੀ ਤਿੜਕਦੀ ਰਹਿੰਦੀ ਏ

ਜਾਦੂਗਰ ਦਾ ਜਾਦੂ ਵੇਖੋ, ਅੱਖਾਂ ਵਿਚ
ਉਹਦੀ ਅੱਖ ਦੀ ਲਾਲੀ ਰੜਕਦੀ ਰਹਿੰਦੀ ਏ

ਭੁੱਲ ਜਾਵਣ ਦੇ ਅੰਜੁਮ ਚਾਰੇ ਕੀਤੇ ਪਰ
ਦਿਲ ਦੀ ਥਾਂਵੇਂ ਯਾਦ ਧੜਕਦੀ ਰਹਿੰਦੀ ਏ