ਸ਼ਾਮ ਪਵੇ ਤੇ ਆ ਜਾਂਦੇ ਨੇਂ ਰਲ਼ ਕੇ ਸਾਰੇ ਦੁੱਖ

ਸ਼ਾਮ ਪਵੇ ਤੇ ਆ ਜਾਂਦੇ ਨੇਂ ਰਲ਼ ਕੇ ਸਾਰੇ ਦੁੱਖ
ਮਰ ਜਾਂਦਾ ਤੇ ਕਿਧਰ ਜਾਂਦੇ ਦਰਦਾਂ ਮਾਰੇ ਦੁੱਖ

ਆਪੋ ਆਪਣੇ ,, ਮਰਨੇ ਪਰਨੇ ,,। ਆਪੋ ਆਪਣੀ ਭੁੱਖ
ਕਿਹੜਾ ਅੱਗ ਪਰਾਈ ਸਿੱਕੇ,,। ਕੌਣ ਸਹਾਰੇ ਦੁੱਖ

ਆਸਾਂ ਵਿਹੜੇ ਔਂਤਰ ਜਾਣਾ ,, ਇੰਜ ਦਾ ਬੂਟਾ ਜੰਮਿਆ
ਸੋ ਸੌ ਇਕ ਇਕ ਟਾਹਣੀ ਦੇ ਨਾਲ਼ ਲੇਨ ਹੁਲਾਰੇ ਦੁੱਖ

ਰੱਬ ਜਾਣੇ ਕਿਉਂ ਸੁੱਖ ਨਗਰੀ ਦੇ ਦੋਵੇਂ ਵਾਰੇ ਨਹੀਂ
ਇਕ ਮੈਂ ਤੇ , ਇਕ ਮੇਰੇ ਵਰਗੇ ਔਗਨਹਾਰੇ ਦੁੱਖ

ਸੂਲ਼ੀ ਚੜ੍ਹ ਕੇ ਵੀ ਜਿਹਨਾਂ ਨੇਂ ਲਿਜਾਣਾ ਦੀ ਪਾਲ਼ੀ
ਅੱਜਕਲ੍ਹ ਅੰਜੁਮ ਨੂੰ ਨੇਂ ਉਹ ਜਾਨ ਤੋਂ ਪਿਆਰੇ ਦੁੱਖ