ਬਾਲ ਪੁਣੇ ਵਿਚ ਪਾਲ਼ ਨਾ ਸੱਗਿਓਂ ਪਹਿਲੇ ਮੁੱਕੀਆਂ ਹੋਈਆਂ

ਬਾਲ ਪੁਣੇ ਵਿਚ ਪਾਲ਼ ਨਾ ਸੱਗਿਓਂ ਪਹਿਲੇ ਮੁੱਕੀਆਂ ਹੋਈਆਂ
ਆਪ ਨਸ਼ਾਨਬਰ ਕਰ ਛਿੜਿਆ ਹਨੀ ਗੱਲਾਂ ਲੁਕੀਆਂ ਹੋਈਆਂ

ਤੂੰ ਜੇ ਗਿੱਲ ਦੀ ਰੱਤ ਵੀ ਮੰਗੀਂ ਮੈਥੋਂ ਨਾਂਹ ਨਹੀਂ ਹੁੰਦੀ
ਤੇਰੀ ਜ਼ਾਤ ਦੇ ਕਾਣ ਤਾਂ ਹਾਜ਼ਰ ਕੁਲੀਆ ਬਕੀਆਂ ਹੋਈਆਂ

ਮੁੱਦਤਾਂ ਪਿੱਛੋਂ ਫੇਰਾ ਮਾਰਣ ਆਇਆ ਬਾਗ ਦਾ ਮਾਲੀ
ਆਪੇ ਲਗਰਾਂ ਫੁੱਫੜ ਪਈਆਂ ਹਨ ਸੜੀਆਂ ਸਕੀਆਂ ਹੋਈਆਂ

ਧੀ ਮਜ਼ਦੂਰ ਦੀ ਪੁੱਤਰਾਂ ਵਾਂਗੂੰ ਸਿਰ ਤੇ ਇਹਨੂੰ ਰੱਖਿਆ
ਹੱਟੀਆਂ ਜਿਦਣ ਵਲੇਵੇ ਓਟੇ ਢੋਕਾਂ ਢੱਕੀਆਂ ਹੋਈਆਂ

ਆਕਬ" ਤੇਰੀ ਆਮਦ ਸੁਣ ਕੇ ਬੂਹੇ ਨਾਲ਼ ਖਲੋਤਾਂ
ਦੋਹਨਵੀਂ ਹੱਥ ਹਨ ਸੀਨੇ ਉੱਤੇ ਨਜ਼ਰਾਂ ਝੁਕੀਆਂ ਹੋਈਆਂ