ਲੌ ਕੇ ਪੇੜਾ ਮਿੱਟੀ ਦਾ

ਲੌ ਕੇ ਪੇੜਾ ਮਿੱਟੀ ਦਾ
ਸੂਰਜ ਘੜਿਆ ਮਿੱਟੀ ਦਾ

ਤੂੰ ਐਂ ਮੂਰਤ ਸੋਨੇ ਦੀ
ਮੈਂ ਆਂ ਪੁਤਲਾ ਮਿੱਟੀ ਦਾ

ਮਿੱਟੀ ਖਾ ਗਈ ਮਿੱਟੀ ਨੂੰ
ਵੇਖ ਤਮਾਸ਼ਾ ਮਿੱਟੀ ਦਾ

ਰੱਬ ਦੀ ਜ਼ਾਤ ਬਣਾਈਆ ਏ
ਰੁਤਬਾ ਉੱਚਾ ਮਿੱਟੀ ਦਾ

ਲੜਿਆ ਨਾਲ਼ ਹਵਾਵਾਂ ਦੇ
ਆਕਬ" ਡੀਵਾ ਮਿੱਟੀ ਦਾ