ਵਸਤੀ ਦੇ ਵਿਚਾ ਕਾਲ਼ ਪਿਆ ਏ

ਵਸਤੀ ਦੇ ਵਿਚਾ ਕਾਲ਼ ਪਿਆ ਏ
ਮਰਦੀ ਪਈ ਏ ਵਸੋਂ ਸਾਰੀ
ਵਸਤੀ ਦੇ ਮਜ਼ਦੂਰ ਨਿਮਾਣੇ
ਲੋੜਾ ਕੇ ਅਪਣਾ ਖ਼ੂਨ ਪਸੀਨਾ
ਸਾਰਾ ਦਨਹਾ ਮਜ਼ਦੂਰੀ ਕਰ ਕੇ
ਸ਼ਾਮੀਂ ਅੱਧੀ ਮੁਨੀ ਰੋਟੀ
ਉਹ ਵੀ ਰੁੱਖੀ ਸੁੱਕੀ ਖਾ ਕੇ
ਰੋਸਨ ਨਾ ਫ਼ਰਿਆਦ ਕ੍ਰਿਸਨ
ਵਸਤੀ ਦੀ ਇਮਦਾਦ ਕ੍ਰਿਸਨ
ਵੈਸੇ ਇਹ ਇਨਸਾਫ਼ ਤਾਂ ਨਹੀਂ ਨਾ
ਵਸਤੀ ਦੇ ਮਜ਼ਦੂਰ ਨਿਮਾਣੇ
ਕਿਲ੍ਹਿਆਂ ਕਿਉਂ ਕੁਰਬਾਨੀ ਦੇਵਨ?
ਵਸਤੀ ਦੇ ਸਰਦਾਰ ਵੀ ਸੋਚਣ
ਕਾਜ਼ੀ ਤੇ ਪਰਿਹਾਰ ਵੀ ਸੋਚਣ
ਸੈਂ ਦੇ ਪਹਿਰੇਦਾਰ ਵੀ ਸੋਚਣ
ਕੁਝ ਦਨਹਾ ਤੁਹਾਡੀ ਰੋਟੀ ਉੱਤੇ
ਘਿਓ ਦਾ ਤੀਲਾ ਘੱਟ ਲੱਗ ਜਾਵੇ
ਕਿਸਮ ਖ਼ੁਦਾ ਦੀ ਕੁੱਝ ਨਹੀਂ ਹੁੰਦਾ
ਵਸਤੀ ਦੀ ਇਮਦਾਦ ਹੋ ਜਾਸੇਂ
ਵਸਤੀ ਮੁੜ ਆਬਾਦ ਹੋ ਜਾਸੇਂ