ਵੰਡ ਦੇ ਵੇਲੇ ਮਾਤਮ ਇੰਜ ਦਾ ਹੋਇਆ ਆਪਣੀ ਧਰਤੀ ਤੇ

ਵੰਡ ਦੇ ਵੇਲੇ ਮਾਤਮ ਇੰਜ ਦਾ ਹੋਇਆ ਆਪਣੀ ਧਰਤੀ ਤੇ
ਭਈਂ ਕੇ ਮੁੜ ਨਈਂ ਢੋਲ ਖ਼ੁਸ਼ੀ ਦਾ ਵਗਿਆ ਆਪਣੀ ਧਰਤੀ ਤੇ

ਆਪ ਅਸਾਂ ਮਹਾਰਾਜ ਬੰਨ੍ਹ ਕੇ ਸਿਰ ਤੇ ਚਾੜ ਬਹਾਇਆ ਏ
ਜਿਹੜਾ ਕੋਈ ਵੀ ਮਾਰਣ ਆਇਆ ਡਾਕਾ ਆਪਣੀ ਧਰਤੀ ਤੇ

ਅਤੇ ਰੁੱਕਾ ਮੈਂਬਰ ਦਾ ਤੇ ਤਲੇ ਦੱਥੀ ਨੋਟਾਂ ਦੀ
ਕਿਹੜਾ ਕੰਮ ਏ ਹੋ ਨਈਂ ਸਗਦਾ ਜਿਹੜਾ ਆਪਣੀ ਧਰਤੀ ਤੇ

ਝਬਦੇ ਦੂਰ ਭੁਲੇਖਾ ਹੋਸੇਂ ਜ਼ਾਲਮ ਕਬਜ਼ਾ ਗਿਰਾਂ ਦਾ
ਜੀਂਦਿਆਂ ਜੀ ਨਾ ਚੱਲਣ ਦੇਸਾਂ ਸਿੱਕਾ ਆਪਣੀ ਧਰਤੀ ਤੇ

ਚਾਨਣ ਜਿਸਦਾ ਰਾਹ ਤੇ ਲੀਸੇਂ ਓੜਕੇ ਥੁੜਕੇ ਰਾਹੀਆਂ ਨੂੰ
ਆਕਿਬ੓ ਇੰਜ ਦਾ ਬਾਲ ਕੇ ਜਾਸਾਂ ਡੀਵਾ ਆਪਣੀ ਧਰਤੀ ਤੇ