ਛੱਡ ਕੇ ਬਾਝ ਕਸੂਰ ਗਿਆ ਏ

ਛੱਡ ਕੇ ਬਾਝ ਕਸੂਰ ਗਿਆ ਏ
ਸ਼ੱਕ ਨਈਂ ਹੋ ਮਗ਼ਰੂਰ ਗਿਆ ਏ

ਰੋਗ ਹਿਜਰ ਦਾ ਉਹੋ ਜਾਣੇ
ਜਹਨਦੀ ਅੱਖ ਦਾ ਨੂਰ ਗਿਆ ਏ

ਯਾਰ ਬਣਾ ਕੇ ਧੋਖਾ ਕਰਨਾ
ਜੱਗ ਦਾ ਬਣ ਦਸਤੂਰ ਗਿਆ ਏ

ਕੌਣ ਇਹ ਵਸਦੇ ਵਿਹੜੇ ਦੇ ਵਿੱਚ
ਸੀਹਾ ਦਾ ਕੁੰਡਾ ਪਰ ਗਿਆ ਏ

ਮੁੜ ਅੱਜ ਉਹਦੇ ਬੂਹੇ ਤੋੜੀ
ਲਏ ਕੇ ਦਿਲ ਮਜਬੂਰ ਗਿਆ ਏ

ਰੁੱਤਾਂ ਇੰਜ ਦਾ ਰੂਪ ਵਟਾਇਆ
ਢਹਾ ਬੀਰੀਂ ਤੋਂ ਬੂਰ ਗਿਆ ਏ

ਆਕਬ੓ ਹੱਕ ਦਾ ਨਾਅਰਾ ਲਾ ਕੇ
ਸੂਲ਼ੀ ਚੜ ਮਨਸੂਰ ਗਿਆ ਏ