ਦੁੱਖ ਦੀ ਅੱਗ ਤੇ ਕੜ੍ਹੀਆਂ ਹੰਜੋਂ

ਦੁੱਖ ਦੀ ਅੱਗ ਤੇ ਕੜ੍ਹੀਆਂ ਹੰਜੋਂ
ਲੜ੍ਹੀਆਂ ਬਣ ਕੇ ਲੜ੍ਹੀਆਂ ਹੰਜੋਂ

ਰੁੱਖਾਂ ਵਾਂਗੂੰ ਗਾਟੇ ਪਾਈਆਂ
ਹੁੱਸੜਾਂ ਦੇ ਵਿੱਚ ਮੜ੍ਹੀਆਂ ਹੰਜੋਂ

ਬਹਿ ਕੇ ਇਸ਼ਕ ਮਸਲੇ ਉੱਤੇ
ਤਸਬੀ ਵਾਂਗੂੰ ਪੜ੍ਹੀਆਂ ਹੰਜੋਂ

ਲੁੜ੍ਹਦਿਆਂ ਵੇਖ ਕੇ ਹਿੱਕ ਬੇ ਤਰਸੇ
ਡਿੱਕੀਆਂ ਲਾ ਕੇ ਤੜ੍ਹੀਆਂ ਹੰਜੋਂ

ਆਕਬ੓ ਔਖੀ ਝਾਲ ਝਲਸੀਂ
ਵੱਸ-ਏ-ݨ ਜੇ ਕੱਢ ਡੜ੍ਹਿਆਂ ਹੰਜੋਂ