ਅਸਾਂ ਬਾਹੂ ਦੀ ਬੋਲੀ ਬੋਲਦੇ
ਅਸਾਂ ਬਾਹੂ ਦੀ ਬੋਲੀ ਬੋਲਦੇ ਸਾਨੂੰ ਪੀਰ ਫ਼ਰੀਦ ਦੀ ਜਾਗ
ਅਸਾਂ ਸੱਚੇ ਕੁਲ ਕਰਾਰ ਦੇ ਸਾਡੀ ਸੁਥਰੀ ਸਾਫ਼ ਦਲੀਲ
ਸਾਡਾ ਕਈਂ ਨਈਂ ਝੇੜਾ ਝੀੜਿਆ ਇਸੀ ਆਪਣੇ ਆਪ ਵਕੀਲ
ਅਸਾਂ ਰਾਤਾਂ ਕੱਟੀਆਂ ਜਾਗ ਕੇ ਸਾਡੇ ਰੋਂਦੀਆਂ ਗੁਜ਼ਰੇ ਸਾਲ
ਸਾਡੇ ਅੱਜ ਵੀ ਕੱਚੇ ਕੁ ਠਰੇ ਸਾਡਾ ਰਾਹ ਤੇ ਬੁਝਦਾ ਮਾਲ
ਅਸਾਂ ਰੋਗ ਪਰਾਇਆ ਪਾਲਿਆ ਸਾਡੀ ਕਈਂ ਨਈਂ ਜਾਤੀ ਨੇਕ
ਸਾਨੂੰ ਇਸ ਵੀ ਅੱਖੀਆਂ ਜਾਂਗਲ਼ੀ ਅਸਾਂ ਜਿਸ ਨੂੰ ਦਿੱਤੀ ਟੇਕ
ਅਜਾਂ ਪੀ ਕੇ ਕਨਗੋਂ ਘਾਟੀਆਂ ਸਾਡੇ ਸੁੱਤੇ ਪਏ ਪ੍ਰਧਾਨ
ਅਜੇ ਛੂਤ ਛਪਤਨ ਖੇਡਦੇ ਸਾਡੇ ਬਹਾਦਰ ਸ਼ੇਰ ਜਵਾਨ
ਜਿੱਦਾਂ ਜਟਕੀ ਵਸੋਂ ਜਾਗਸੀ ਸਾਡੇ ਜੱਗ ਤੇ ਵੇਖੀ ਠਾਠ
ਸਾਡੇ ਵੈਰੀ ਕਮਸਿਨ ਖ਼ੌਫ਼ ਤੋਂ ਇੰਜ ਬਦਲੇ ਲੈਸਨ ਰਾਠ
ਜੀਵੇ ਮਿਹਰ ਮੁਰਾਦ ਦਲੀਲ ਦੇ ਲਿਆ ਅਹਿਮਦ ਖ਼ਾਨ ਦਾ ਵੀਰ
ਇੰਜ ਵੱਜਿਆ ਜੱਟ ਅੰਗਰੇਜ਼ ਨੂੰ ਨਸੋਂ ਚਾ ਵਨੜ ਦਿੱਤਾ ਪੈਰ
ਅਸਾਂ ਕਾਲ਼ਾ ਪਾਣੀ ਭੋਗਿਆ ਨਈਂ ਮੰਨ ਦੀ ਮਿੰਨੀ ਹਾਰ
ਅਸਾਂ ਪਰਮੀ ਆਪਣੇ ਦੇਸ ਦੇ ਸਨ ਰਹਿਤਲ ਨਾਲ਼ ਪਿਆਰ
ਅਸਾਂ ਸਕਦਾ ਦੀਵਾ ਬਾਲਿਆ ਅਸਾਂ ਵੇਖੇ ਸੁਖ ਦੇ ਖ਼ਾਬ
ਸਾਡੀ ਆਕਬ ਝੋਕ ਰਨਗੀਲੜੀ ਸ਼ਾਲਾ ਵਸੇ ਦੇਸ ਪੰਜਾਬ