ਉਹ ਖ਼ੁਸ਼ੀਆਂ ਦਾ ਪੁਜਾਰੀ ਏ ਤਾਂ ਕੀ ਏ

ਉਹ ਖ਼ੁਸ਼ੀਆਂ ਦਾ ਪੁਜਾਰੀ ਏ ਤਾਂ ਕੀ ਏ
ਮਰੀ ਗ਼ਮ ਨਾਲ਼ ਯਾਰੀ ਏ ਤਾਂ ਕੀ ਏ

ਪਿਓ ਦੇ ਕਾਣ ਤਾਂ ਸਾਝਾ ਏ ਵੇਹੜਾ
ਜੇ ਪੁੱਤਰਾਂ ਕਿਧ ਉਸਾਰੀ ਏ ਤਾਂ ਕੀ ਏ

ਮੈਂ ਫੁੱਲਾਂ ਵਾਂਗ ਫੁੱਲਾਂ ਜਈ ਹਯਾਤੀ
ਸਜਣ ਦੇ ਸਿਰ ਤੋਂ ਵਾਰੀ ਏ ਤਾਂ ਕੀ ਏ

ਮਰੇ ਬਾਲਾਂ ਦੇ ਹੱਥੀਂ ਹੁਣ ਕਿਤਾਬਾਂ
ਮਰੇ ਸਿਰ ਤੇ ਤਗਾਰੀ ਏ ਤਾਂ ਕੀ ਏ

ਮਰੇ ਸ਼ਿਅਰਾਂ ਦਾ ਅਪਣਾ ਰੰਗ ਏ " ਆਕਿਬ"
ਜੇ ਉਹ ਵੱਡਾ ਲਿਖਾਰੀ ਏ ਤਾਂ ਕੀ ਏ