ਓਠ ਉਲਾਹਮੇ ਸੱਚ ਨਿਰੋਚੇ ਰੌਲੇ ਨਿੱਕੇ ਨਿੱਕੇ

ਓਠ ਉਲਾਹਮੇ ਸੱਚ ਨਿਰੋਚੇ ਰੌਲੇ ਨਿੱਕੇ ਨਿੱਕੇ
ਅੱਜ ਵੀ ਮੈਨੂੰ ਯਾਦ ਹਿਣ ਤੇਰੇ ਰੋਸੇ ਨਿੱਕੇ ਨਿੱਕੇ

ਹੁਣ ਤਾਂ ਤੈਨੂੰ ਯਾਦ ਕਰਨ ਦਾ ਵੇਲ ਵੀ ਕੋਈ ਨਈਂ ਹੁੰਦਾ
ਵਿਹਲੀਆਂ ਰਹਹਾ ਕੇ ਵੀ ਨਈਂ ਮੁੱਕਦੇ ਰੋਜੇ ਨਿੱਕੇ ਨਿੱਕੇ

ਕੁਤਰੀ ਕੁਤਰੀ ਕਰ ਛੱਡਿਆ ਏ ਪੁੱਤਰਾਂ ਪਿਓ ਦਾ ਵੇਹੜਾ
ਵਿਹੜੇ ਦੇ ਵਿਚ ਬਣ ਗਏ ਕਿਤਨੇ ਵਿਹੜੇ ਨਿੱਕੇ ਨਿੱਕੇ

ਚਾਹਵਾਂ ਨਾਲ਼ ਉਲੀਕ ਕੇ ਘੱਲਿਆ ਦਿਲ ਮੈਂ ਵਰਕੇ ਉੱਤੇ
ਪਾੜ ਕੇ ਵਰਕਾ ਕਰ ਛੋੜੇ ਸੌਂ ਟੋਟੇ ਨਿੱਕੇ ਨਿੱਕੇ

ਆਕਬ੓ ਕੱਚੀ ਝੁੱਗੀ ਦੇ ਵਿਚ ਬਹਿ ਕੇ ਬਚੜਾ ਮੇਰਾ
ਗੱਤੇ ਕੱਟ ਕੇ ਰੋਜ਼ ਬਨਈਨਦਾਏ ਬੰਗਲੇ ਨਿੱਕੇ ਨਿੱਕੇ