ਸਿਰ ਤੇ ਚਾਈ ਪਿੰਡ ਨੀ ਕੁੜੀਏ

ਸਿਰ ਤੇ ਚਾਈ ਪਿੰਡ ਨੀ ਕੁੜੀਏ
ਜੀਵਨ ਦਾ ਇਹ ਡੰਡ ਨੀ ਕੁੜੀਏ

ਹਿਜਰ ਕਿਸੇ ਵਿਚ ਪਲ ਪਲ ਮਰਨਾ
ਜ਼ਹਿਰ ਤੋਂ ਕੌੜੀ ਖੰਡਨੀ ਕੁੜੀਏ

ਪਹਿਲੇ ਹਾਸੇ ਵੰਡਦੀ ਸੀਂ ਤੂੰ
ਹੁਣ ਇਹ ਅੱਥਰੂ ਵੰਡਣੀ ਕੁੜੀਏ

ਜਿਥੇ ਤੱਕ ਏ ਮਾਰੂਥਲ ਏ
ਨਾਂ ਬੇਲਾ ਨਾਂ ਜੰਡ ਨੀ ਕੁੜੀਏ

ਕਦ ਤੱਕ ਸਾਥੋਂ ਮੂੰਹ ਫੇਰੇਂਗੀ
ਕਦ ਤੱਕ ਸਾਨੂੰ ਕੁੰਡ ਨੀ ਕੁੜੀਏ